ਪੱਟੀ, (ਪਾਠਕ, ਸੌਰਭ)- ਟਰੱਕ ਯੂਨੀਅਨ ਪੱਟੀ ਵੱਲੋਂ ਢੋਆ-ਢੁਆਈ ਦਾ ਟੈਂਡਰ ਲੈਣ ਵਾਲੇ ਠੇਕੇਦਾਰਾਂ ਦਾ ਵਿਰੋਧ ਕਰਦਿਆਂ ਰੋਸ ਵਜੋਂ ਸੜਕ ਜਾਮ ਕਰ ਕੇ ਬਲਦੇਵ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਪਹਿਲਾਂ ਇਹ ਧਰਨਾ ਟਰੱਕ ਯੂਨੀਅਨ ਦੇ ਦਫਤਰ ਦੇ ਬਾਹਰ ਖੇਮਕਰਨ ਰੋਡ 'ਤੇ ਦਿੱਤਾ ਗਿਆ ਜੋ ਕਿ ਬਾਅਦ 'ਚ ਤਰਨਤਾਰਨ ਰੋਡ 'ਤੇ ਸਥਿਤ ਕੰਡੇ ਦੇ ਨਜ਼ਦੀਕ ਲਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਪੱਟੀ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਢੋਆ-ਢੁਆਈ ਦੇ ਟੈਂਡਰ, ਜੋ ਪੱਟੀ ਯੂਨੀਅਨ ਵੱਲੋਂ ਪਹਿਲਾਂ ਭੁਗਤਾਏ ਜਾ ਚੁੱਕੇ ਹਨ, ਉਸ ਦਾ ਭੁਗਤਾਨ ਨਹੀਂ ਕੀਤਾ ਗਿਆ। ਇਹ ਲਗਭਗ ਸਪੈਸ਼ਲ ਤੇ ਲੋਕਲ ਮੰਡੀ ਡੇਢ ਕਰੋੜ ਰੁਪਏ ਦਾ ਬਕਾਇਆ ਚੱਲਿਆ ਆ ਰਿਹਾ ਹੈ । ਇਸ ਯੂਨੀਅਨ ਦੇ ਲਗਭਗ 340 ਟਰੱਕਾਂ ਵਾਲੇ ਇਸ ਬਕਾਇਆ ਰਾਸ਼ੀ ਦੀ ਉਡੀਕ 'ਚ ਹਨ ਪਰ ਕੁੱਝ ਠੇਕੇਦਾਰਾਂ ਨੇ ਇਹ ਪੇਮੈਂਟ ਸਰਕਾਰ ਤੋਂ ਲੈ ਕੇ ਗਰੀਬ ਟਰੱਕਾਂ ਵਾਲਿਆਂ ਨੂੰ ਨਹੀਂ ਦਿੱਤੀ।
ਹੁਣ ਐੱਫ. ਸੀ. ਆਈ. ਵੱਲੋਂ ਲੱਗੀ ਸਪੈਸ਼ਲ ਢੋਣ ਲਈ ਪੱਟੀ ਦੀਆਂ ਗੱਡੀਆਂ ਨੂੰ ਛੱਡ ਕੇ ਖੇਮਕਰਨ ਅਤੇ ਭਿੱਖੀਵਿੰਡ ਤੋਂ ਗੱਡੀਆਂ ਲਿਆ ਕੇ ਮਾਲ ਢੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਜਦੋਂ ਤੱਕ ਪੱਟੀ ਯੂਨੀਅਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸਪੈਸ਼ਲ ਨਹੀਂ ਢੋਣ ਦਿੱਤੀ ਜਾਵੇਗੀ ।
ਇਸ ਮੌਕੇ ਧਰਨਾ ਦੇ ਰਹੇ ਟਰੱਕਾਂ ਵਾਲਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਰਕਮ ਦਿਵਾਈ ਜਾਵੇ। ਇਸ ਮੌਕੇ ਰਾਜ ਕੁਮਾਰ ਰਾਜੂ, ਕਸ਼ਮੀਰ ਸਿੰਘ ਮੁਨਸ਼ੀ, ਬਿੱਲਾ ਭਲਵਾਨ, ਗੁਰਬਚਨ ਸਿੰਘ ਪਨੇਸਰ, ਮੰਗਾ ਸਿੰਘ, ਪ੍ਰਗਟ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਰਿੰਕਾ, ਵਿੱਕੀ ਭਲਵਾਨ, ਕਮਲਜੀਤ ਸਿੰਘ ਬੁਰਜ, ਨਿਰਮਲਜੀਤ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ। ਤਰਨਤਾਰਨ ਰੋਡ 'ਤੇ ਲੱਗੇ ਧਰਨੇ ਕਾਰਨ ਵੱਡੀ ਗਿਣਤੀ 'ਚ ਬੱਸਾਂ, ਕਾਰਾਂ ਆਦਿ ਦੇ ਟਰੈਫਿਕ ਜਾਮ 'ਚ ਫਸਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਪੁਲਸ ਥਾਣਾ ਸਿਟੀ ਪੱਟੀ ਦੇ ਐੱਸ. ਐੱਚ. ਓ. ਤਰਸੇਮ ਮਸੀਹ ਦੀ ਅਗਵਾਈ 'ਚ ਪੁਲਸ ਨੂੰ ਟਰੈਫਿਕ ਨੂੰ ਬਦਲਵੇ ਰਸਤੇ ਭੇਜਣ ਲਈ ਜੱਦੋ-ਜਹਿਦ ਕਰਨੀ ਪਈ। ਇਸ ਸਬੰਧੀ ਜਦੋਂ ਬਲਦੇਵ ਸਿੰਘ ਮੈਨੇਜਰ ਐੱਫ. ਸੀ. ਆਈ. ਡਿਪੂ ਪੱਟੀ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕੇ ਮਾਲ-ਗੱਡੀ ਲੋਡ ਨਾ ਹੋਣ ਦਾ ਹਰਜ਼ਾਨਾ ਮਾਝਾ ਟਰਾਂਸਪੋਰਟ ਦੇ ਠੇਕੇਦਾਰ ਗੁਰਮੁੱਖ ਸਿੰਘ ਨੂੰ ਭਰਨਾ ਪਵੇਗਾ।
ਟਰੇਨ ਦੀ ਲਪੇਟ 'ਚ ਆਉਣ ਨਾਲ 3 ਦੀ ਮੌਤ
NEXT STORY