ਝਬਾਲ, (ਨਰਿੰਦਰ)- ਬੀਤੀ ਰਾਤ ਝਬਾਲ ਨੇੜਿਓਂ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਖੇਰਦੀ ਵਾਸੀ ਨਵਜੋਤ ਸਿੰਘ ਪੁੱਤਰ ਦਲਜੀਤ ਸਿੰਘ ਕੋਲੋਂ ਖੋਹੀ ਵਰਨਾ ਕਾਰ ਬਾਰੇ ਪੁਲਸ ਨੂੰ ਦਿੱਤੀ ਇਤਲਾਹ 'ਤੇ ਪੁਲਸ ਕਿੰਨੀ ਕੁ ਗੰਭੀਰ ਹੈ, ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਬੀਤੀ ਉਕਤ ਕਾਰ ਅੱਜ ਸਾਰਾ ਦਿਨ ਪਿੰਡ ਸੁਰਸਿੰਘ ਵਿਖੇ ਘੁੰਮਦੀ ਰਹੀ ਪਰ ਇਸ ਦੇ ਬਾਵਜੂਦ ਪੁਲਸ ਇਸ ਨੂੰ ਬਰਾਮਦ ਨਹੀਂ ਕਰ ਸਕੀ ।
ਉਕਤ ਕਾਰ ਦੇ ਪਿੰਡ ਸੁਰਸਿੰਘ ਵਿਖੇ ਘੁੰਮਣ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਕਾਰ ਦਾ ਨੰਬਰ ਬਦਲ ਕੇ ਅਣਪਛਾਤੇ ਵਿਅਕਤੀ ਪਿੰਡ 'ਚ ਸ਼ਰੇਆਮ ਇਸ ਨੂੰ ਲਈ ਫਿਰਦੇ ਹਨ । ਪੁਲਸ ਦੀ
ਜਾਣਕਾਰੀ ਦਿੰਦਿਆਂ ਕਾਰ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਿਸੇ ਵੱਲੋਂ ਸੂਚਨਾ ਮਿਲੀ ਕਿ ਤੁਹਾਡੀ ਖੋਹੀ ਕਾਰ ਪਿੰਡ ਸੁਰਸਿੰਘ ਵਿਖੇ ਘੁੰਮ ਰਹੀ ਹੈ, ਜਿਸ 'ਤੇ ਅਸੀਂ ਸੁਰਸਿੰਘ ਚੌਕੀ ਪੁਲਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜੇਕਰ ਪੁਲਸ ਸਮੇਂ 'ਤੇ ਕਾਰਵਾਈ ਕਰਦੀ ਤਾਂ ਕਾਰ ਖੋਹਣ ਵਾਲੇ ਵਿਅਕਤੀ ਕਾਬੂ ਆ ਸਕਦੇ ਸਨ । ਦਲਜੀਤ ਸਿੰਘ ਅਨੁਸਾਰ ਅਖੀਰ ਅਸੀਂ ਖੁਦ ਸੁਰਸਿੰਘ ਪਹੁੰਚੇ ਤੇ ਉਥੋਂ ਆਪ ਪੁਲਸ ਨੂੰ ਨਾਲ ਲੈ ਕੇ ਦੱਸੀ ਜਗ੍ਹਾ ਵੱਲ ਗਏ ਪਰ ਪਤਾ ਚੱਲਿਆ ਕਿ ਅਣਪਛਾਤੇ ਵਿਅਕਤੀ ਬੈਕਾਂ ਪਿੰਡ ਵੱਲ ਗੱਡੀ ਭਜਾ ਕੇ ਲੈ ਗਏ ਹਨ, ਜਦੋਂ ਅਸੀਂ ਪੁਲਸ ਨੂੰ ਨਾਲ ਲੈ ਕੇ ਬੈਕਾਂ ਵੱਲ ਗਏ ਤਾਂ ਉਹ ਗੱਡੀ ਅੱਗੇ ਕਿਸੇ ਪਿੰਡ ਵੱਲ ਨੂੰ ਭਜਾ ਕੇ ਲੈ ਗਏ।
79 ਗ੍ਰਾਮ ਨਸ਼ੀਲੇ ਪਾਊਡਰ ਸਣੇ 2 ਸਮੱਗਲਰ ਗ੍ਰਿਫਤਾਰ
NEXT STORY