ਫਿਰੋਜ਼ਪੁਰ, (ਕੁਮਾਰ)— ਸਤਲੁਜ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਦਰਿਆ ਵਿਚ ਮੱਛੀਆਂ ਤੇ ਹੋਰ ਜੀਵ-ਜੰਤੂ ਤੜਫ-ਤੜਫ ਕੇ ਮਰਨ ਲੱਗੇ ਹਨ ਅਤੇ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਚਮੜੀ ਦੇ ਰੋਗ, ਮੰਦਬੁੱਧੀ ਤੇ ਕੈਂਸਰ ਆਦਿ ਭਿਆਨਕ ਬੀਮਾਰੀਆਂ ਦਾ ਲੋਕ ਸ਼ਿਕਾਰ ਹੋਣ ਲੱਗੇ ਹਨ। ਬੇਸ਼ੱਕ ਸਾਡੀਆਂ ਸਰਕਾਰਾਂ ਵਾਟਰ ਟਰੀਟਮੈਂਟ ਪ੍ਰਾਜੈਕਟ ਲਾਉਣ ਦੇ ਦਾਅਵੇ ਕਰਦੀਆਂ ਹਨ ਪਰ ਵਾਸਤਵ ਵਿਚ ਦਰਿਆਈ ਪ੍ਰਦੂਸ਼ਣ ਵਧਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਨਿਕਲਦੇ ਸਤਲੁਜ ਦਰਿਆ ਦੇ ਪਾਣੀ ਦੀ ਹਾਲਤ ਕਿਹੋ ਜਿਹੀ ਹੈ, ਇਸ ਗੱਲ ਦਾ ਭਲੀ-ਭਾਂਤ ਅੰਦਾਜ਼ਾ ਫਿਰੋਜ਼ਪੁਰ ਤੋਂ ਨਿਕਲਦੇ ਸਤਲੁਜ ਦਰਿਆ ਦੇ ਹੁਸੈਨੀਵਾਲਾ ਹੈੱਡ ਵਰਕਸ ਤੋਂ ਲਾਇਆ ਜਾ ਸਕਦਾ ਹੈ। ਇਥੇ ਸਤਲੁਜ ਦਰਿਆ ਵਿਚ ਕਲਾਲ ਬੂਟੀ ਤੇ ਪ੍ਰਦੂਸ਼ਣ ਪੈਦਾ ਕਰਨ ਵਾਲਾ ਕੂੜਾ-ਕਰਕਟ ਭਰਿਆ ਪਿਆ ਹੈ ਅਤੇ ਪਾਣੀ ਵਿਚ ਕਲਾਲ ਬੂਟੀ ਇਸ ਕਦਰ ਵਧ ਰਹੀ ਹੈ ਕਿ ਦੇਖਣ ਵਾਲਿਆਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਦਰਿਆ ਦਾ ਪਾਣੀ ਸੁੱਕ ਗਿਆ ਹੈ ਤੇ ਦਰਿਆ ਵਾਲਾ ਇਲਾਕਾ ਬੂਟਿਆਂ ਨਾਲ ਭਰ ਗਿਆ ਹੈ।
ਸਤਲੁਜ ਦਰਿਆ ਫਿਰੋਜ਼ਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕਸੂਰ ਇਲਾਕੇ ਵਿਚ ਚੱਲਦੀ ਚਮੜੀ ਦੀ ਫੈਕਟਰੀ ਅਤੇ ਗੰਦੇ ਨਾਲੇ ਦਾ ਪਾਣੀ ਸਤਲੁਜ ਦਰਿਆ ਵਿਚ ਸੁੱਟਣ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਮੱਛੀਆਂ ਦੇ ਠੇਕੇਦਾਰ ਜਦ ਮੱਛੀਆਂ ਫੜਨ ਲਈ ਬੈਠਦੇ ਹਨ ਤਾਂ ਉਹ ਦੱਸਦੇ ਹਨ ਕਿ ਇਥੇ ਕਿਵੇਂ ਮੱਛੀਆਂ ਤੇ ਜੀਵ-ਜੰਤੂ ਪ੍ਰਦੂਸ਼ਿਤ ਪਾਣੀ ਕਾਰਨ ਮਰ ਰਹੇ ਹਨ।
ਸ਼ਰਾਬ ਪੀਣ ਤੋਂ ਰੋਕਿਆ ਤਾਂ ਕੁੱਟ-ਕੁੱਟ ਕੇ ਕੀਤੀ ਪਤਨੀ ਦੀ ਹੱਤਿਆ
NEXT STORY