ਚੰਡੀਗੜ੍ਹ (ਪਾਲ) : ਸ਼ਹਿਰ 'ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਚੰਗਾ ਮੀਂਹ ਪਿਆ। ਸਵੇਰੇ ਤੋਂ ਬੱਦਲ ਛਾਏ ਹੋਏ ਸਨ ਤੇ ਦੁਪਹਿਰ 1 ਵਜੇ ਤੋਂ ਸ਼ਾਮ ਤਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਮੁਤਾਬਕ ਬੀਤੀ ਸਵੇਰੇ 8.30 ਤੋਂ ਸ਼ਾਮ 5.30 ਵਜੇ ਤੱਕ 1 ਐੱਮ. ਐੱਮ. ਮੀਂਹ ਦਰਜ ਹੋਇਆ ਹੈ। ਅਚਾਨਕ ਪਏ ਮੀਂਹ ਦਾ ਵੱਡਾ ਅਸਰ ਤਾਪਮਾਨ ’ਤੇ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਛੇੜਿਆ ਕਾਂਬਾ, ਆ ਗਿਆ ਸਿਆਲ, ਕੱਢ ਲਓ ਰਜਾਈਆਂ, ਕੰਬਲ ਤੇ ਜੈਕਟਾਂ
ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਦਿਨ ਦੇ ਪਾਰੇ ਵਿਚ 6 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਇਹ ਹੁਣ ਤੱਕ ਦੇ ਸੀਜ਼ਨ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ ਹੈ। 2 ਸਾਲ ਬਾਅਦ ਨਵੰਬਰ ਵਿਚ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ 2020 ਨਵੰਬਰ ਵਿਚ 19.2 ਡਿਗਰੀ ਤਾਪਮਾਨ ਰਿਕਾਰਡ ਹੋਇਆ ਸੀ। ਇਸ ਤੋਂ ਬਾਅਦ 2021 ਵਿਚ 25.8 ਤੇ 2022 ਵਿਚ 23.9 ਡਿਗਰੀ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੱਡੀ ਕਾਰਵਾਈ, ਯਾਤਰੀ ਦੀ ਤਲਾਸ਼ੀ ਲੈਣ 'ਤੇ ਮਚੀ ਹਫੜਾ-ਦਫੜੀ
ਉਥੇ ਹੀ ਘੱਟੋ-ਘੱਟ ਤਾਪਮਾਨ 16.2 ਡਿਗਰੀ ਦਰਜ ਹੋਇਆ, ਜੋ ਆਮ ਤੋਂ 2.9 ਡਿਗਰੀ ਘੱਟ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਦੀਵਾਲੀ ਵਾਲੇ ਦਿਨ ਮਤਲਬ ਕਿ ਐਤਵਾਰ ਤੋਂ ਲੈ ਕੇ ਅਗਲੇ 3 ਦਿਨ ਮੌਸਮ ਸਾਫ਼ ਰਹਿਣ ਦੇ ਆਸਾਰ ਹਨ, ਜਦੋਂ ਕਿ 14 ਤਾਰੀਖ਼ ਨੂੰ ਅੰਸ਼ਿਕ ਬੱਦਲ ਛਾ ਸਕਦੇ ਹਨ। ਜੋ ਮੀਂਹ ਪਿਆ, ਉਹ ਵੈਸਟਰਨ ਡਿਸਟਰਬੈਂਸ ਦਾ ਅਸਰ ਸੀ, ਜੋ ਨਿਕਲ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਫਿਲਹਾਲ ਮੀਂਹ ਦੇ ਆਸਾਰ ਨਹੀਂ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦੇ ਪਾਰੇ ਵਿਚ ਥੋੜ੍ਹਾ ਵਾਧਾ ਹੋਵੇਗਾ। ਉੱਥੇ ਹੀ ਰਾਤ ਦੇ ਤਾਪਮਾਨ ਵਿਚ ਥੋੜ੍ਹੀ ਕਮੀ ਦੇਖੀ ਜਾਵੇਗੀ।
ਅੱਗੇ ਇਸ ਤਰ੍ਹਾਂ ਰਹੇਗਾ ਤਾਪਮਾਨ
ਐਤਵਾਰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 27, ਜਦੋਂਕਿ ਘੱਟੋ-ਘੱਟ 14 ਡਿਗਰੀ ਹੋ ਸਕਦਾ ਹੈ।
ਸੋਮਵਾਰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 27, ਜਦੋਂਕਿ ਘੱਟੋ-ਘੱਟ 13 ਡਿਗਰੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 20 ਸਾਲਾ ਪੁੱਤ ਦੀ ਹਾਦਸੇ ’ਚ ਦਰਦਨਾਕ ਮੌਤ
NEXT STORY