ਮੁਕੰਦਪੁਰ, (ਸੰਜੀਵ)- ਪੰਜਾਬ 'ਚ ਕੁਝ ਦਿਨਾਂ ਤੋਂ ਮਾਝਾ, ਮਾਲਵਾ ਤੇ ਹੁਣ ਦੁਆਬੇ ਦੇ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੀ ਘਟਨਾ ਮੁਕੰਦਪੁਰ ਦੇ ਨੇੜਲੇ ਪਿੰਡ ਕਰਨਾਣਾ 'ਚ ਸਾਹਮਣੇ ਆਈ, ਜਿਥੇ ਦੋ ਬੱਚਿਆਂ ਦੀ ਮਾਂ ਦੇ ਵਾਲ ਕੱਟੇ ਜਾਣ ਦਾ ਪਤਾ ਲੱਗਾ ਹੈ। ਪਿੰਡ ਕਰਨਾਣਾ ਦੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਰਾਤ ਨੂੰ ਮੈਂ, ਮੇਰਾ ਛੋਟਾ ਬੇਟਾ, ਬੇਟੀ ਤੇ ਮੇਰੀ ਸੱਸ ਮਾਇਆ ਦੇਵੀ ਘਰ ਦੇ ਵਰਾਂਡੇ ਦਾ ਅੰਦਰੋਂ ਕੁੰਡਾ ਲਾ ਕੇ ਸੁੱਤੇ ਪਏ ਸੀ। ਰਾਤ ਨੂੰ ਤਿੰਨ-ਚਾਰ ਵਾਰ ਉਹ ਉੱਠੀ ਵੀ ਸੀ, ਉਦੋਂ ਤੱਕ ਸਭ ਕੁਝ ਠੀਕ ਸੀ ਪਰ ਜਦੋਂ ਸਵੇਰੇ 5 ਵਜੇ ਉੱਠ ਕੇ ਉਹ ਆਪਣੇ ਵਾਲ ਵਾਹੁਣ ਲੱਗੀ ਤਾਂ 3 ਫੁੱਟ ਵਾਲ ਕੱਟੇ ਹੋਏ ਸੀ।
ਇਸ ਘਟਨਾ ਨਾਲ ਹੁਣ ਵੀ ਸਾਰਾ ਪਰਿਵਾਰ ਡਰ ਦੇ ਮਾਹੌਲ 'ਚ ਹੈ। ਗੁਰਵਿੰਦਰ ਕੌਰ ਦੇ ਪਤੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਡਿਊਟੀ 'ਤੇ ਸੀ। ਸਾਡੇ ਘਰ ਦਾ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਤੇ ਬਾਹਰ ਮੇਰੇ ਪਿਤਾ ਜੀ ਗੁਰਪਾਲ ਸਿੰਘ ਸੁੱਤੇ ਪਏ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਬੰਦ ਘਰ ਦੇ ਅੰਦਰੋਂ ਵੀ ਇਹੋ ਜਿਹੀ ਘਟਨਾ ਵਾਪਰ ਗਈ।
ਜਬਰ-ਜ਼ਨਾਹ ਕਰਨ ਵਾਲੇ ਫੁੱਫੜ ਤੇ ਚਚੇਰੇ ਭਰਾ ਸਮੇਤ 3 ਵਿਰੁੱਧ ਕੇਸ ਦਰਜ
NEXT STORY