ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਜਬਰ-ਜ਼ਨਾਹ ਕਰਨ ਵਾਲੇ ਫੁੱਫੜ ਤੇ ਚਚੇਰੇ ਭਰਾ ਸਮੇਤ 3 ਲੋਕਾਂ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਐੱਸ.ਆਈ. ਅਨੀਤਾ ਕੁਮਾਰੀ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 18 ਸਾਲਾ ਪੀੜਤਾ ਨੇ ਲਿਖਵਾਇਆ ਹੈ ਕਿ ਉਸ ਦੀ ਮਾਤਾ ਪਰਮਜੀਤ ਕੌਰ ਦੀ ਮੌਤ ਹੋ ਚੁਕੀ ਹੈ ਅਤੇ ਉਹ ਆਪਣੀ ਮਾਤਾ ਦੀ ਮੌਤ ਉਪਰੰਤ ਆਪਣੀ ਭੂਆ ਦੇ ਘਰ 'ਚ ਰਹਿੰਦੀ ਸੀ।
ਬੀਤੀ 5 ਅਗਸਤ ਨੂੰ ਉਸ ਦੇ ਤਾਏ ਦੇ ਲੜਕੇ ਜਗਦੀਸ਼ ਸਿੰਘ ਪੁੱਤਰ ਸਤਪਾਲ ਵਾਸੀ ਉਮਰਪੁਰਾ ਨੇ ਉਨ੍ਹਾਂ ਦੇ ਘਰ ਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ 'ਚ 7 ਅਗਸਤ ਨੂੰ ਮੇਰੇ ਫੁੱਫੜ ਹੀਰਾ ਲਾਲ ਨੇ ਮੈਨੂੰ ਕੋਈ ਨਸ਼ੀਲੀ ਦਵਾਈ ਪਿਲਾ ਦਿੱਤੀ, ਜੋ ਮੇਰੇ ਤਾਏ ਦੇ ਲੜਕੇ ਹਰਜੀਤ ਸਿੰਘ ਪੁੱਤਰ ਸਤਪਾਲ ਨੇ ਲਿਆ ਕੇ ਦਿੱਤੀ ਸੀ। ਪੀੜਤਾ ਮੁਤਾਬਕ ਦਵਾਈ ਪੀਣ ਉਪਰੰਤ ਉਹ ਬੇਹੋਸ਼ ਹੋ ਗਈ ਤਾਂ ਅਗਲੇ ਦਿਨ 8 ਅਗਸਤ ਨੂੰ ਮੇਰੇ ਉਕਤ ਫੁੱਫੜ ਨੇ ਵੀ ਦੁਪਹਿਰ ਸਮੇਂ ਮੇਰੇ ਨਾਲ ਜਬਰ-ਜ਼ਨਾਹ ਕੀਤਾ ਤੇ ਫਰਾਰ ਹੋ ਗਏ।
ਐੱਸ. ਆਈ. ਅਨੀਤਾ ਕੁਮਾਰੀ ਨੇ ਅੱਗੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਜਗਦੀਸ਼ ਸਿੰਘ, ਹੀਰਾ ਲਾਲ, ਹਰਜੀਤ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਫਰਾਰ ਹੋਏ ਕਥਿਤ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਗਈ ਹੈ।
ਸ਼ਹਿਰ 'ਚ ਮੀਂਹ; ਨੀਵੇਂ ਇਲਾਕਿਆਂ 'ਚ ਭਰਿਆ ਪਾਣੀ
NEXT STORY