ਫਤਹਿਗੜ੍ਹ ਸਾਹਿਬ (ਜੱਜੀ)– ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕੀਤਾ ਤਾਂ ਲੜਕੇ ਦੇ ਦਾਦੇ ਵਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਵਿਦੇਸ਼ ’ਚ ਰਹਿੰਦੀ ਨੂੰਹ, ਉਸ ਦੇ ਮਾਤਾ-ਪਿਤਾ ਸਮੇਤ 6 ਵਿਅਕਤੀਆਂ ਖ਼ਿਲਾਫ਼ ਥਾਣਾ ਸਰਹਿੰਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਸਵ. ਸੁੱਚਾ ਸਿੰਘ ਵਾਸੀ ਪਿੰਡ ਮੰਢੋਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਸਾਂਢੂ ਰਾਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਸੀਦਪੁਰ ਤਹਿਸੀਲ ਚਮਕੌਰ ਸਾਹਿਬ ਜ਼ਿਲਾ ਰੂਪਨਗਰ ਨੇ ਉਨ੍ਹਾ ਨੂੰ ਦੱਸਿਆ ਕਿ ਉਸ ਦੇ ਜਾਣਕਾਰ ਪਿਆਰਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਰਡ਼ੇ ਰੋਡ ਚਮਕੌਰ ਸਾਹਿਬ ਦੀ ਦੋਹਤੀ ਹਰਸਿਮਰਨ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖਿਜਰਾਬਾਦ ਤਹਿਸੀਲ ਖਰੜ ਜ਼ਿਲਾ ਮੋਹਾਲੀ ਨੇ ਆਈਲੇਟਸ ਕਰ ਬੈਂਡ ਹਾਸਲ ਕੀਤੇ ਹਨ, ਜੋ ਕਿ ਕੈਨੇਡਾ ਜਾਣਾ ਚਾਹੁੰਦੀ ਹੈ ਪਰ ਉਨ੍ਹਾਂ ਕੋਲ ਕੈਨੇਡਾ ਜਾਣ ਲਈ ਪੈਸੇ ਨਹੀਂ ਹਨ। ਜੇਕਰ ਉਹ ਕੈਨੇਡਾ ਜਾਣ ਦਾ ਖ਼ਰਚਾ ਕਰਨਗੇ ਤਾਂ ਹਰਸਿਮਰਨ ਕੌਰ ਉਨ੍ਹਾਂ ਦੇ ਘਰ ਦੀ ਨੂੰਹ ਬਣ ਸਕਦੀ ਹੈ। ਫਿਰ ਰਾਜਿੰਦਰ ਸਿੰਘ ਨੇ ਹਰਸਿਮਰਨ ਕੌਰ ਦੀ ਮਾਤਾ ਕਰਮਜੀਤ ਕੌਰ, ਪਿਤਾ ਤਰਲੋਚਨ ਸਿੰਘ, ਚਾਚਾ ਗੁਰਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ, ਪਿਆਰਾ ਸਿੰਘ ਪੁੱਤਰ ਕਰਤਾਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਾਜਰੀ ਠੇਕੇਦਾਰਾ ਜ਼ਿਲਾ ਰੂਪਨਗਰ ਨਾਲ ਰਿਸ਼ਤਾ ਕਰਨ ਸਬੰਧੀ ਗੱਲਬਾਤ ਕਰਵਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ
ਇਸ ਤੋਂ ਬਾਅਦ ਉਸ ਦੇ ਭਰਾ ਹਰਦੀਪ ਸਿੰਘ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਦਾ ਵਿਆਹ ਹਰਸਿਮਰਨ ਕੌਰ ਨਾਲ 17 ਜੁਲਾਈ, 2023 ਨੂੰ ਕਰ ਦਿੱਤਾ ਸੀ। ਉਸ ਤੋਂ ਬਾਅਦ ਹਰਸਿਮਰਨ ਕੌਰ ਨੂੰ ਪ੍ਰੇਮਜੀਤ ਕੌਰ ਵਲੋਂ 30 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜ ਦਿੱਤਾ ਗਿਆ ਪਰ ਵਿਦੇਸ਼ ਜਾ ਕੇ ਹਰਸਿਮਰਨ ਕੌਰ ਨੇ ਸਾਡੇ ਪਰਿਵਾਰ ਨਾਲੋਂ ਸੰਪਰਕ ਤੋੜ ਦਿੱਤਾ। ਫਿਰ ਹਰਸਿਮਰਨ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਲੜਕੀ ਤੁਹਾਡੇ ਲੜਕੇ ਨੂੰ ਵਿਦੇਸ਼ ਨਹੀਂ ਲੈ ਕੇ ਜਾਵੇਗੀ, ਜਿਸ ਕਰਕੇ ਸੁੱਚਾ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਏ ਤੇ ਕਹਿਣ ਲੱਗ ਪਏ ਕਿ ਹਰਸਿਮਰਨ ਕੌਰ ਦੇ ਪਰਿਵਾਰਕ ਮੈਂਬਰਾ ਨੇ ਸਾਡੇ ਨਾਲ ਧੋਖਾ ਕੀਤਾ ਹੈ। ਫਿਰ ਉਸ ਦੇ ਪਿਤਾ ਸੁੱਚਾ ਸਿੰਘ ਨੇ ਬੀਤੇ ਦਿਨੀਂ ਨਹਿਰ ’ਚ ਛਾਲ ਮਾਰ ਦਿੱਤੀ। ਉਸ ਦੇ ਪਿਤਾ ਸੁੱਚਾ ਸਿੰਘ ਦੀ ਲਾਸ਼ ਭਾਖਡ਼ਾ ਨਹਿਰ ਨਰਵਾਨਾ ਬ੍ਰਾਂਚ ਨੇਡ਼ੇ ਪੁਲ ਨਹਿਰ ਜੈਨਗਰ ਤਹਿਸੀਲ ਰਾਜਪੁਰਾ ਜ਼ਿਲਾ ਪਟਿਆਲਾ ਤੋਂ ਮਿਲ ਗਈ ਹੈ।
ਦਵਿੰਦਰ ਸਿੰਘ ਦੇ ਬਿਆਨਾਂ ’ਤੇ ਲੜਕੀ ਹਰਸਿਮਰਨ ਕੌਰ, ਮਾਤਾ ਕਰਮਜੀਤ ਕੌਰ, ਪਿਤਾ ਤਰਲੋਚਨ ਸਿੰਘ, ਚਾਚਾ ਗੁਰਪ੍ਰੀਤ ਸਿੰਘ, ਪਿਆਰਾ ਸਿੰਘ ਤੇ ਕੁਲਵਿੰਦਰ ਸਿੰਘ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 306 ਤੇ 120 ਬੀ ਤਹਿਤ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਸੁੱਚਾ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਨੂੰ 6 ਮਹੀਨਿਆਂ ’ਚ 500 ਤੋਂ ਵੱਧ ਨੰਬਰਾਂ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੁਖੜਾ ਸੁਣਾਉਂਦਿਆਂ ਆਖੀ ਇਹ ਗੱਲ
NEXT STORY