ਮਲੋਟ(ਜੱਜ)-ਕੁਝ ਔਰਤਾਂ ਵੱਲੋਂ ਇਕ ਮੈਮੋਰੀਅਲ ਸੁਸਾਇਟੀ ਦੇ ਨਾਂ 'ਤੇ ਸਿਲਾਈ ਕਢਾਈ ਸੈਂਟਰ ਖੋਲ੍ਹ ਕੇ ਮਾਰੀ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਵੱਲੋਂ ਮਹਿਲਾ ਕਮਿਸ਼ਨ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਇਨਸਾਫ ਦੀ ਗੁਹਾਰ ਲਾਈ ਗਈ ਹੈ। ਮਲੋਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸਮਾਜ ਸੇਵੀ ਵਕੀਲ ਜਸਪਾਲ ਔਲਖ ਕੋਲ ਆਪਣੀ ਵਿਥਿਆ ਸੁਣਾਉਣ ਪੁੱਜੀਆਂ ਇਨ੍ਹਾਂ ਔਰਤਾਂ ਗੀਤਾ ਰਾਣੀ, ਨਿਸ਼ੂ ਬਾਲਾ, ਸਵੇਸ਼ਾ ਰਾਣੀ, ਪ੍ਰੀਤ, ਸੁਖਜੀਤ, ਸੁਖਵੀਰ ਆਦਿ ਨੇ ਦੱਸਿਆ ਕਿ ਸੁਸਾਇਟੀ ਦੀਆਂ ਮਾਲਕ ਔਰਤਾਂ ਨੇ ਉਨ੍ਹਾਂ ਨੂੰ 7500 ਰੁਪਏ ਮਹੀਨਾ ਤਨਖਾਹ 'ਤੇ ਰੱਖਿਆ ਸੀ ਅਤੇ ਕਿਹਾ ਸੀ ਕਿ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਤਜਰਬਾ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਉਨ੍ਹਾਂ ਤੋਂ ਇਲਾਵਾ ਇਸ ਸੈਂਟਰ 'ਚ ਸਿਖਲਾਈ ਲੈਣ ਲਈ 52 ਕੁੜੀਆਂ ਆਈਆਂ ਸਨ, ਜਿਨ੍ਹਾਂ ਕੋਲੋਂ 2 ਹਜ਼ਾਰ ਰੁਪਏ ਪ੍ਰਤੀ ਲੜਕੀ 6 ਮਹੀਨਿਆਂ ਦੇ ਕੋਰਸ ਲਈ ਲਏ ਗਏ ਸਨ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ। ਸਿਖਲਾਈ ਉਪਰੰਤ ਉਨ੍ਹਾਂ ਨੂੰ ਰੁਜ਼ਗਾਰ ਲਾਇਕ ਬਣਾਇਆ ਜਾਵੇਗਾ ਅਤੇ ਰੁਜ਼ਗਾਰ ਦਿਵਾਉਣ 'ਚ ਵੀ ਮਦਦ ਕੀਤੀ ਜਾਵੇਗੀ ।
ਉਕਤ ਔਰਤਾਂ ਨੇ ਦੋਸ਼ ਲਾਇਆ ਹੈ ਕਿ ਹੁਣ ਇਸ ਸੁਸਾਇਟੀ ਦੇ ਨਾਂ ਹੇਠ ਚੱਲ ਰਹੇ ਲਗਭਗ ਸਾਰੇ ਸੈਂਟਰ ਬੰਦ ਹੋ ਚੁੱਕੇ ਹਨ ਅਤੇ ਸੁਸਾਇਟੀ ਵੱਲੋਂ ਨਾ ਤਾਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਕੋਈ ਸਰਟੀਫਿਕੇਟ ਦਿੱਤੇ ਗਏ ਹਨ ਅਤੇ ਨਾ ਹੀ ਸਿਖਲਾਈ ਦੇਣ ਵਾਲੀਆਂ ਟੀਚਰਾਂ ਨੂੰ ਕੋਈ ਤਨਖਾਹ ਦਿੱਤੀ ਗਈ ਹੈ, ਬਲਕਿ ਉਨ੍ਹਾਂ ਦੀ ਸਕਿਓਰਿਟੀ ਵੀ ਵਾਪਸ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੈਂਟਰ ਦੇ ਨਾਂ 'ਤੇ ਹੋਈ ਇਸ ਠੱਗੀ ਦੇ ਸਾਰੇ ਸਬੂਤ ਉਨ੍ਹਾਂ ਕੋਲ ਹਨ ਅਤੇ ਰਕਮ ਵੀ ਬੈਂਕ ਖਾਤਿਆਂ 'ਚ ਜਮ੍ਹਾ ਹੋਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੁਸਾਇਟੀ ਦੀਆਂ ਮਾਲਕ ਚਾਰ ਔਰਤਾਂ ਵੱਲੋਂ ਜਾਲਸਾਜ਼ੀ ਤਹਿਤ ਗਰੀਬ ਪਰਿਵਾਰਾਂ ਦੀਆਂ ਇਨ੍ਹਾਂ ਲੜਕੀਆਂ ਨੂੰ ਗੁੰਮਰਾਹ ਕਰ ਕੇ ਧੋਖਾਦੇਹੀ ਤੇ ਵਿਸ਼ਵਾਸਘਾਤ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਤੋਂ ਇਲਾਵਾ ਸਮਾਜਿਕ ਤੌਰ 'ਤੇ ਵੀ ਜਲੀਲ ਹੋਣਾ ਪਿਆ ਹੈ ।
ਇਸ ਸਬੰਧੀ ਉਕਤ ਸੁਸਾਇਟੀ ਦੀਆਂ ਮਾਲਕ ਔਰਤਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਸਮਾਜ ਸੇਵੀ ਵਕੀਲ ਜਸਪਾਲ ਔਲਖ ਨੇ ਕਿਹਾ ਕਿ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਇਨਾਸਫ ਦਿਵਾਉਣ ਲਈ ਉਹ ਮਹਿਲਾ ਕਮਿਸ਼ਨ ਤੋਂ ਇਲਾਵਾ ਕਾਨੂੰਨ ਦਾ ਵੀ
ਸਹਾਰਾ ਲੈਣਗੇ ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਵੱਡਾ ਐਲਾਨ, ਸਰਕਾਰੀ ਹਸਪਤਾਲਾਂ 'ਚ ਡਾਇਲਸਿਸ ਹੋਵੇਗਾ ਮੁਫਤ
NEXT STORY