ਬਹਿਰਾਮ, (ਆਰ.ਡੀ. ਰਾਮਾ, ਗੁਰਨਾਮ)- ਪਿੰਡ ਮੰਢਾਲੀ ਵਿਖੇ ਇਕ ਨੌਜਵਾਨ ਦੀ ਪਾਣੀ ਨਾਲ ਭਰੇ ਡੂੰਘੇ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੇ ਵੱਡੇ ਭਰਾ ਗੁਰਪ੍ਰੀਤ ਪੁੱਤਰ ਜੀਤ ਰਾਮ ਵਾਸੀ ਪਿੰਡ ਧੀਣਾ ਥਾਣਾ ਜਮਸ਼ੇਰ (ਜਲੰਧਰ) ਨੇ ਦੱਸਿਆ ਕਿ ਮੇਰਾ ਛੋਟਾ ਭਰਾ ਰਵੀ ਪਾਲ ਪੁੱਤਰ ਜੀਤ ਰਾਮ (20) ਵਾਸੀ ਪਿੰਡ ਧੀਣਾ ਚਾਰ ਦਿਨਾਂ ਤੋਂ ਰੋਜ਼ਾ ਸ਼ਰੀਫ ਮੰਢਾਲੀ ਵਿਖੇ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਆਇਆ ਹੋਇਆ ਸੀ। ਅੱਜ ਦੁਪਹਿਰ ਨੂੰ ਸਾਨੂੰ ਘਰ ਫੋਨ ਆਇਆ ਕਿ ਰਵੀ ਲੱਭ ਨਹੀਂ ਰਿਹਾ।
ਉਧਰ, ਮੇਲੇ 'ਚ ਸ਼ਾਮਲ ਕੁਝ ਹੋਰ ਲੋਕਾਂ ਨੇ ਛੱਪੜ 'ਚ ਤੈਰ ਰਹੀ ਨੌਜਵਾਨ ਦੀ ਲਾਸ਼ ਦੇਖਣ ਮਗਰੋਂ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਥਾਣਾ ਮੁਖੀ ਬਹਿਰਾਮ ਬਿੱਟਨ ਕੁਮਾਰ, ਚੌਕੀ ਮੇਹਲੀ ਦੇ ਇੰਚਾਰਜ ਏ. ਐੱਸ. ਆਈ. ਜਗੀਰ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਐੱਚ. ਸੀ. ਤੇਜਭਾਨ ਨੇ ਲਾਸ਼ ਨੂੰ ਛੱਪੜ 'ਚੋਂ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਭੇਜਿਆ। ਪੁਲਸ ਨੇ ਇਸ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹੀਨੇ ਤੋਂ ਪਾਣੀ ਨੂੰ ਤਰਸੇ ਨੂੰਹੋਂ ਤੇ ਰਤਨਪੁਰਾ ਦੇ ਵਾਸੀ
NEXT STORY