ਭਵਾਨੀਗੜ੍ਹ(ਵਿਕਾਸ)- ਸ਼ਹਿਰ ਨੇੜੇ ਸੁਨਾਮ-ਪਟਿਆਲਾ ਰੋਡ 'ਤੇ ਖੇਤ ਨੂੰ ਜਾਂਦੇ ਇੱਕ ਪਹੇ 'ਚ ਸ਼ੱਕੀ ਹਾਲਾਤ 'ਚ ਬੇਸੁੱਧ ਹੋ ਕੇ ਡਿੱਗੇ ਪਏ ਨੌਜਵਾਨ ਮੁੰਡੇ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਸਬੰਧੀ ਨੌਜਵਾਨ ਜੋੜੇ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਉਨ੍ਹਾਂ ਦੇ ਆਪਸੀ ਸਬੰਧਾਂ ਅਤੇ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।
ਇਸ ਸੰਬੰਧੀ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਨਾਮ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਨੇੜਲੇ ਖੇਤਾਂ ਨੂੰ ਜਾਂਦੇ ਪਹੇ 'ਚ ਇੱਕ ਨੌਜਵਾਨ ਮੁੰਡਾ ਕੁੜੀ ਬੇਸੁੱਧ ਹੋ ਕੇ ਡਿੱਗੇ ਪਏ ਹਨ। ਮੌਕੇ 'ਤੇ ਪਹੁੰਚ ਕੇ ਏ.ਐੱਸ.ਆਈ. ਰਣਜੀਤ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮਾਂ ਨੇ ਮੁੰਡੇ ਕੁੜੀ ਨੂੰ ਗੰਭੀਰ ਹਾਲਤ 'ਚ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਕਤ ਜੋੜੇ ਨੇ ਕਿਸੇ ਜਹਿਰੀਲੀ ਚੀਜ਼ ਦਾ ਸੇਵਨ ਕੀਤਾ ਹੋਇਆ ਹੈ ਜਿਸ ਕਰਕੇ ਇਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਮੁੰਡੇ ਕੁੜੀ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਜਿੱਥੇ ਪਹੁੰਚ ਉਨ੍ਹਾਂ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮੁਖੀ ਸਮਰਾਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਮ੍ਰਿਤਕ ਨੌਜਵਾਨ ਦੀ ਪਛਾਣ ਸੁਨਾਮ ਨੇੜਲੇ ਪਿੰਡ ਗੰਢੂਆ ਦੇ ਕੁਲਦੀਪ ਸਿੰਘ (27) ਤੇ ਲੜਕੀ ਦੀ ਪਛਾਣ ਸੋਨੀਆ (22) ਵਾਸੀ ਨਾਭਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਮ੍ਰਿਤਕ ਮੁੰਡਾ ਕੁੜੀ ਨੇ ਜਹਿਰੀਲੀ ਚੀਜ਼ ਕਿਉਂ ਤੇ ਕਿਹੜੇ ਹਾਲਾਤਾਂ 'ਚ ਨਿਗਲੀ ਅਤੇ ਉਨ੍ਹਾਂ ਦੇ ਆਪਸ 'ਚ ਕੀ ਸਬੰਧ ਸਨ।
ਨਵਜੋਤ ਸਿੱਧੂ ਨੇ ਟਵੀਟ ਕਰ ਕੇਜਰੀਵਾਲ ’ਤੇ ਲਾਏ ਨਿਸ਼ਾਨੇ, ਕਿਹਾ-ਲੋਕਾਂ ਨੂੰ ਮੂਰਖ ਬਣਾਉਣਾ ਕਰੋ ਬੰਦ
NEXT STORY