ਸ੍ਰੀ ਮੁਕਤਸਰ ਸਾਹਿਬ (ਪਵਨ) - ਗੋਨਿਆਣਾ ਰੋਡ ਦੀ ਗਲੀ ਨੰ. 9 ਵਿਚ ਮੰਗਲਵਾਰ ਦੀ ਰਾਤ ਨੂੰ ਹਾਲਾਤ ਉਸ ਸਮੇਂ ਖਰਾਬ ਹੋ ਗਏ, ਜਦੋਂ ਮਾਮੂਲੀ ਗੱਲ ਨੂੰ ਲੈ ਕੇ ਹੋਈ ਹੱਥੋਪਾਈ ਤੋਂ ਬਾਅਦ ਗੁੱਸੇ 'ਚ ਆਏ ਇਕ ਨੌਜਵਾਨ ਨੇ ਥੋੜ੍ਹੀ ਦੇਰ ਬਾਅਦ ਆਪਣੇ ਪਿਟਬੁੱਲ ਕੁੱਤੇ ਨੂੰ ਦੂਜੇ ਨੌਜਵਾਨ ਵੱਲ ਖੁੱਲ੍ਹਾ ਛੱਡ ਦਿੱਤਾ।
ਜਾਣਕਾਰੀ ਅਨੁਸਾਰ ਫਾਸਟ ਫੂਡ ਦੀ ਰੇਹੜੀ ਲਾਉਣ ਦਾ ਕੰਮ ਕਰਨ ਵਾਲਾ ਗੋਨਿਆਣਾ ਰੋਡ ਦੇ ਨਿਵਾਸੀ ਅਰਮਾਨ ਪੁੱਤਰ ਵਿਕਾਸ ਕੁਮਾਰ ਆਪਣੇ ਪਿਤਾ ਨਾਲ ਹੱਥ ਵੰਡਾਅ ਰਿਹਾ ਸੀ ਕਿ ਰਾਤ 8:00 ਵਜੇ ਉਹ ਗਲੀ ਦੇ ਦੋਸਤਾਂ ਨਾਲ ਹੀ ਗਲੀ 'ਚ ਖੜ੍ਹਾ ਸੀ। ਇਸ ਦੌਰਾਨ ਉਸ ਦੀ ਕਿਸੇ ਗੱਲ ਨੂੰ ਲੈ ਕੇ ਨਾਲ ਵਾਲੀ ਗਲੀ 'ਚ ਰਹਿੰਦੇ ਨੌਜਵਾਨ ਨਾਲ ਬਹਿਸ ਹੋਣ ਉਪਰੰਤ ਹੱਥੋਪਾਈ ਹੋ ਗਈ।
ਜਦਕਿ ਰਾਤ ਕਰੀਬ ਸਾਢੇ 9 ਵਜੇ ਉਕਤ ਨੌਜਵਾਨ ਆਪਣੇ ਪਿਟਬੁੱਲ ਕੁੱਤੇ ਦੇ ਨਾਲ ਆਇਆ ਅਤੇ ਆਉਂਦੇ ਹੀ ਕੁੱਤੇ ਨੂੰ ਉਸ ਦੇ ਵੱਲ ਛੱਡ ਦਿੱਤਾ। ਕੁੱਤੇ ਨੇ ਬੁਰੀ ਨਾਲ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕੁੱਤੇ ਦੇ ਇਸ ਹਮਲੇ ਨੂੰ ਲੈ ਕੇ ਵੱਡੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਕੇ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਨੇ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਬਾਅਦ 'ਚ ਪਿਟਬੁੱਲ ਕੁੱਤੇ ਵਾਲੇ ਨੌਜਵਾਨ ਦੇ ਪਿਤਾ ਨੇ ਕਿਸੇ ਤਰ੍ਹਾਂ ਨਾਲ ਕੁੱਤੇ ਨੂੰ ਹਟਾਇਆ। ਜ਼ਖਮੀ ਨੌਜਵਾਨ ਅਰਮਾਨ ਨੂੰ ਜ਼ਿਲੇ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਡਾਕਟਰਾਂ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਉਨ੍ਹਾਂ ਕੋਲ ਪਹੁੰਚ ਚੁੱਕੀ ਹੈ ਅਤੇ ਜਾਂਚ ਉਪਰੰਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਡੇਰਾ ਮਾਮਲਾ : ਪੰਚਕੂਲਾ 'ਚ ਹੋਏ ਦੰਗਿਆਂ ਦਾ ਬਿਓਰਾ ਪੇਸ਼
NEXT STORY