ਭਵਾਨੀਗੜ੍ਹ (ਵਿਕਾਸ) : ਕਰਜ਼ੇ ਅਤੇ ਫਸਲ ਦੇ ਨੁਕਸਾਨ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਕਾਹਨਗੜ੍ਹ ਦੇ ਇਕ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਪਿੰਡ ਇਕਾਈ ਕਾਹਨਗੜ੍ਹ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਮਲਕੀਤ ਸਿੰਘ (33) ਪੁੱਤਰ ਪਿਆਰਾ ਸਿੰਘ ਜੋ ਛੋਟਾ ਕਿਸਾਨ ਸੀ ਦੇ ਸਿਰ ਆੜ੍ਹਤੀ ਦਾ 3 ਲੱਖ ਦਾ ਕਰਜ਼ਾ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਕਤ ਕਿਸਾਨ ਮਲਕੀਤ ਸਿੰਘ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਦੋ ਤਿੰਨ ਵਾਰ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਸ ਦੇ ਸਿਰ ਚੜ੍ਹਿਆ ਕਰਜ਼ਾ ਹੋਰ ਵੱਧਦਾ ਗਿਆ। ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਮਲਕੀਤ ਸਿੰਘ ਨੇ ਬੀਤੇ ਦਿਨ ਆਪਣੇ ਖੇਤ ’ਚ ਸਲਫਾਸ ਨਿਗਲ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਡੇਢ ਸਾਲ ਦੀ ਬੇਟੀ ਅਤੇ ਤਿੰਨ ਸਾਲ ਦਾ ਇਕ ਬੇਟਾ ਛੱਡ ਗਿਆ ਹੈ। ਭਾਕਿਯੂ (ਉਗਰਾਹਾਂ) ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪੰਜਾਬ ਨੇ 15 HP ਤੱਕ ਦੇ ਖੇਤੀ ਪੰਪਾਂ ਨੂੰ ਸੂਰਜੀ ਊਰਜਾ 'ਤੇ ਕਰਨ ਲਈ ਕੇਂਦਰ ਤੋਂ ਮੰਗੀ ਮਦਦ
NEXT STORY