ਹੁਸ਼ਿਆਰਪੁਰ : ਪੰਜਾਬ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਦੀ ਦੀ ਸੁਰੱਖਿਆ ਵਿਚ ਦੂਜੀ ਵਾਰ ਚੂਕ ਹੋਈ ਹੈ। ਹੁਸ਼ਿਆਕਪੁਰ ਵਿਚ ਪਹਿਲਾ ਤਾਂ ਇਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜ਼ਬਰਨ ਰਾਹੁਲ ਗਾਂਧੀ ਦੇ ਗਲੇ ਲਗ ਗਿਆ। ਇਸ ਤੋਂ ਬਾਅਦ ਇਕ ਸ਼ੱਕੀ ਵੀ ਰਹਾਲੁ ਗਾਂਧੀ ਦੇ ਕੋਲ ਪਹੁੰਚ ਗਿਆ। ਨੌਜਵਾਨ ਜਦੋਂ ਰਾਹੁਲ ਗਾਂਧੀ ਦੇ ਗਲੇ ਲੱਗਿਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਰਾਹੁਲ ਗਾਂਧੀ ਨੇ ਧੱਕਾ ਦੇ ਕੇ ਉਸ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ ਬੱਸੀ ਪਿੰਡ ਵਿਚ ਟੀ ਬ੍ਰੇਕ ਵਿਚ ਜਾਂਦੇ ਸਮੇਂ ਇਕ ਨੌਜਵਾਨ ਸਿਰ ’ਤੇ ਕੇਸਰੀ ਪੱਗੜੀ ਬੰਨ੍ਹੀ ਹੋਇਆ ਰਾਹੁਲ ਗਾਂਧੀ ਦੇ ਕਰੀਬ ਆ ਗਿਆ। ਇਹ ਦੇਖ ਕੇ ਸੁਰੱਖਿਆ ਮੁਲਾਜ਼ਮਆਂ ਨੇ ਉਸ ਨੂੰ ਫੜ ਲਿਆ। ਇਹ ਦੋਵਾਂ ਘਟਨਾਵਾਂ 35 ਮਿੰਟ ਦੇ ਅੰਦਰ ਹੋਈਆਂ।
ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਚੀਮਾ ਮੋਗਾ ਦੀ ਅਦਾਲਤ ’ਚ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ
ਇਹ ਹਾਲਾਤ ਉਦੋਂ ਹਨ ਜਦੋਂ ਪੰਜਾਬ ਵਿਚ ਰਾਹੁਲ ਗਾਂਧੀ ਨੂੰ ਸਭ ਤੋਂ ਜ਼ਿਆਦਾ ਸਕਿਓਰਿਟੀ ਦਿੱਤੀ ਗਈਹੈ। ਇਥੇ ਉਹ ਥ੍ਰੀ ਲੇਅਰ ਸੁਰੱਖਿਆ ਵਿਚ ਚੱਲ ਰਹੇ ਹਨ। ਜਿਸ ਵਿਚ ਸਭ ਤੋਂ ਬਾਹਰ ਪੰਜਾਬ ਪੁਲਸ ਦਾ ਘੇਰਾ, ਉਸ ਤੋਂ ਬਾਅਦ ਪੰਜਾਬ ਪੁਲਸ ਤੇ ਸਟੇਟ ਸੀ. ਆਈ. ਡੀ. ਦੀ ਰੱਸੀ ਦੇ ਨਾਲ ਘੇਰੇ ਦੀ ਸੁਰੱਖਿਆ ਅਤੇ ਅੰਤ ਵਿਚ ਰਾਹੁਲ ਗਾਂਧੀ ਦੀ ਆਪਣੀ ਸੁਰੱਖਿਆ ਹੈ।
ਇਹ ਵੀ ਪੜ੍ਹੋ : ਕਬੱਡੀ ’ਚ ਵੱਡਾ ਨਾਮਣਾ ਖੱਟਣ ਵਾਲੇ ਚੋਟੀ ਦੇ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ’ਚ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ ਦੇ ਨਵੇਂ ਮੇਅਰ ਬਣੇ BJP ਦੇ ਅਨੂਪ ਗੁਪਤਾ, 'ਆਪ' ਉਮੀਦਵਾਰ ਨੂੰ ਹਰਾਇਆ
NEXT STORY