ਚੰਡੀਗੜ੍ਹ (ਪ੍ਰੀਕਸ਼ਿਤ) : ਸੈਕਟਰ-22 ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਨਮ ਅਸ਼ਟਮੀ ਲਈ ਚੰਦਾ ਮੰਗਣ ਆਇਆ ਇਕ ਨੌਜਵਾਨ ਮਿਊਚਲ ਫੰਡ ਦਫ਼ਤਰ ’ਚੋਂ ਮੋਬਾਈਲ ਚੋਰੀ ਕਰ ਕੇ ਫ਼ਰਾਰ ਹੋ ਗਿਆ। ਹਾਲਾਂਕਿ ਮੁਲਜ਼ਮ ਦੀ ਇਹ ਹਰਕਤ ਦਫ਼ਤਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਮਾਮਲੇ ’ਚ ਪੁਲਸ ਨੇ ਪੀੜਤ ਦੀ ਸ਼ਿਕਾਇਤ ਦਰਜ ਕਰ ਕੇ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੈਕਟਰ-22 ਸਥਿਤ ਮਿਊਚਲ ਫੰਡ ਕੰਪਨੀ ਦੇ ਦਫ਼ਤਰ ’ਚ ਇਕ ਨੌਜਵਾਨ ਪਹੁੰਚਿਆ ਸੀ। ਉਸ ਨੇ ਦੱਸਿਆ ਕਿ ਉਹ ਜਨਮ ਅਸ਼ਟਮੀ ਦੇ ਸਬੰਧ ’ਚ ਚੰਦਾ ਇਕੱਠਾ ਕਰ ਰਿਹਾ ਹੈ। ਉਹ ਉਨ੍ਹਾਂ ਦੇ ਕੋਲ ਵੀ ਜਨਮ ਅਸ਼ਟਮੀ ਦਾ ਚੰਦਾ ਲੈਣ ਆਇਆ ਸੀ। ਪੀੜਤ ਮੁਤਾਬਕ ਮੁਲਜ਼ਮ ਨਾਲ ਗੱਲਬਾਤ ਤੋਂ ਬਾਅਦ ਜਿਉਂ ਹੀ ਉਹ ਅੰਦਰ ਵੱਲ ਗਿਆ ਤਾਂ ਉਸ ਨੇ ਟੇਬਲ ’ਤੇ ਰੱਖਿਆ ਮੋਬਾਈਲ ਚੋਰੀ ਕਰ ਲਿਆ। ਉਸ ਦੀ ਇਹ ਹਰਕਤ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
26 ਤਕ ਰੱਦ ਰਹੇਗੀ ਚੰਡੀਗੜ੍ਹ-ਅੰਮ੍ਰਿਤਸਰ, ਜਲਦ ਸ਼ੁਰੂ ਹੋਵੇਗਾ ਸਮੇਂ ’ਤੇ ਸੰਚਾਲਨ
NEXT STORY