ਕਪੂਰਥਲਾ (ਸੋਨੂੰ) : ਜਲੰਧਰ-ਕਪੂਰਥਲਾ ਹਾਈਵੇ ’ਤੇ ਇਕ ਨੌਜਵਾਨ ਨੇ ਹਾਈਟੈੱਕ ਨਾਕਾ ਤੋੜ ਕੇ ਤੇਜ਼ ਰਫ਼ਤਾਰ ਕਾਰ ਪੰਜਾਬ ਪੁਲਸ ਦੇ ਏ. ਐੱਸ. ਆਈ. ਠਾਕੁਰ ਸਿੰਘ ’ਤੇ ਚਾੜ੍ਹ ਦਿੱਤੀ, ਜਿਸ ਨਾਲ ਏ. ਐੱਸ. ਆਈ. ਦੀ ਖ਼ੱਬੀ ਲੱਤ ਅਤੇ ਪਸਲੀਆਂ ਟੁੱਟ ਗਈਆਂ। ਏ. ਐੱਸ. ਆਈ. ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਪੂਰਥਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਾਇੰਸ ਸਿਟੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਤੇਜ਼ ਰਫ਼ਤਾਰ ਵਰਨਾ ਕਾਰ ਨਾਕਾ ਤੋੜ ਕੇ ਇਕ ਸਰਕਾਰੀ ਵਾਹਨ ਨੂੰ ਟੱਕਰ ਮਾਰਦਿਆਂ ਏ. ਐੱਸ. ਆਈ. ਠਾਕੁਰ ਸਿੰਘ ਨੂੰ ਕੁਚਲ ਕੇ ਅੱਗੇ ਨਿਕਲ ਗਈ।
ਇਹ ਵੀ ਪੜ੍ਹੋ : ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ
ਪੁਲਸ ਵੱਲੋਂ ਇਕ ਕਾਰ ਦਾ ਪਿੱਛਾ ਕੀਤਾ ਗਿਆ ਤੇ ਜਲੰਧਰ ਦੇ ਮੰਡ ਇਲਾਕੇ ’ਚ ਗੱਡੀ ਤੇ ਗੱਡੀ ਚਾਲਕ ਨੂੰ ਫੜ ਲਿਆ ਗਿਆ। ਇਸ ਕਾਰ ’ਚੋਂ ਇੰਜੈਕਸ਼ਨ ਤੇ ਕੁਝ ਗੋਲੀਆਂ ਵੀ ਮਿਲੀਆਂ। ਇਸ ਦੌਰਾਨ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੱਡੀ ’ਚ ਨਸ਼ੇ ਦੀ ਸਮੱਗਲਿੰਗ ਹੋ ਰਹੀ ਹੈ, ਇਸ ਲਈ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਦੀ ਪੁਸ਼ਟੀ ਪ੍ਰੈੱਸ ਕਾਨਫਰੰਸ ਕਰ ਕੇ ਦੇਵਾਂਗੇ।
ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਕੇਵਲ ਸਿੰਘ ਢਿੱਲੋਂ, ਦਲਵੀਰ ਗੋਲਡੀ ਤੇ ਕਮਲਦੀਪ ਕੌਰ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
CM ਮਾਨ ਵੱਲੋਂ ਮੋਹਾਲੀ ਮਾਸਟਰ ਪਲਾਨ 'ਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ
NEXT STORY