ਝਬਾਲ (ਨਰਿੰਦਰ) : ਸਥਾਨਕ ਅੱਡਾ ਝਬਾਲ ਦੇ ਬਾਹਰ ਅਟਾਰੀ ਰੋਡ 'ਤੇ ਬਣੇ ਕਰਿਆਨਾ ਸਟੋਰ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਮੌਕੇ 'ਤੇ ਬਜਾਜ ਕਰਿਆਨਾ ਸਟੋਰ ਦੇ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਟਾਰੀ ਰੋਡ 'ਤੇ ਬਣਾਏ ਗੁਦਾਮ ਵਿਚ ਬੀਤੀ ਰਾਤ ਚੋਰਾਂ ਵੱਲੋਂ ਸਟੋਰ ਦਾ ਸ਼ਟਰ ਤੋੜ ਕੇ ਅੰਦਰੋਂ 100 ਤੋੜੇ ਖੰਡ, 100 ਟੀਨ ਘਿਉ ਦੇ ਅਤੇ ਹੋਰ ਕਰਿਆਨੇ ਦਾ ਸਮਾਨ ਜਿਸ ਦੀ ਕੀਮਤ ਲਗਭਗ 10 ਲੱਖ ਰੁਪਏ ਬਣਦੀ ਹੈ ਚੋਰੀ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ
ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਚੋਰ ਵੱਡੀਆਂ ਗੱਡੀਆਂ 'ਤੇ ਆਏ ਸਨ ਜਿਸ ਵਿਚ ਉਹ ਸਾਰਾ ਸਮਾਨ ਗੱਡੀਆਂ ਵਿਚ ਲੱਦ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ, ਥਾਣਾ ਝਬਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਝਬਾਲ ਅੱਡੇ ਵਿਚ ਹੋਈ ਇਸ ਘਟਨਾ ਨਾਲ ਅੱਡੇ ਦੇ ਦੁਕਾਨਦਾਰਾਂ ਵਿਚ ਇਕ ਵਾਰ ਫਿਰ ਤੋਂ ਦਹਿਸ਼ਤ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਹੁਣ 'ਮਹਾ ਬੰਦ' ਦਾ ਐਲਾਨ, ਨੋਟ ਕਰ ਲਓ ਇਹ ਤਾਰੀਖ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
NEXT STORY