ਬਠਿੰਡਾ(ਪਰਮਿੰਦਰ)-ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਬੀਤੀ ਰਾਤ ਲੋਕਾਂ ਨੇ ਕਾਬੂ ਕਰ ਕੇ ਛਿੱਤਰ-ਪਰੇਡ ਕਰਨ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਅਜੀਤ ਰੋਡ ਘੋੜਾ ਚੌਕ ਨਜ਼ਦੀਕ ਦੁਕਾਨਦਾਰ ਕੰਵਲਜੀਤ ਸਿੰਘ ਨੇ ਆਪਣਾ ਲੈਪਟਾਪ ਤੇ ਹੋਰ ਸਾਮਾਨ ਕਾਰ 'ਚ ਰੱਖਿਆ ਅਤੇ ਦੁਕਾਨ ਨੂੰ ਤਾਲਾ ਲਾਉਣ ਲੱਗਾ ਕਿ ਇਸੇ ਦੌਰਾਨ ਇਕ ਨੌਜਵਾਨ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਅੰਦਰ ਪਿਆ ਸਾਮਾਨ ਚੋਰੀ ਕਰਨ ਲੱਗਾ। ਇਸ ਦਾ ਪਤਾ ਲਗਦਿਆਂ ਹੀ ਉਕਤ ਦੁਕਾਨਦਾਰ ਨੇ ਜਦੋਂ ਸ਼ੋਰ ਮਚਾਇਆ ਤਾਂ ਉਕਤ ਨੌਜਵਾਨ ਪਾਵਰ ਹਾਊਸ ਰੋਡ ਚੌਕ ਵੱਲ ਭੱਜ ਗਿਆ। ਲੋਕਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਲੋਕਾਂ ਨੇ ਉਕਤ ਨੌਜਵਾਨ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕੀਤੀ ਤੇ ਬਾਅਦ ਵਿਚ ਉਸ ਨੂੰ ਸਿਵਲ ਲਾਈਨ ਪੁਲਸ ਹਵਾਲੇ ਕਰ ਦਿੱਤਾ।
ਭੇਤਭਰੇ ਹਾਲਾਤ 'ਚ ਪਲਾਟ 'ਚੋਂ ਲਾਸ਼ ਬਰਾਮਦ
NEXT STORY