ਤਲਵੰਡੀ ਭਾਈ(ਪਾਲ)-ਤਲਵੰਡੀ ਭਾਈ ਵਿਖੇ ਇਕ ਵਰਕਸ਼ਾਪ 'ਚੋਂ ਬੀਤੀ ਰਾਤ ਚੋਰਾਂ ਵੱਲੋਂ ਲੈਪਟਾਪ ਅਤੇ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਦੀ ਵਿਸ਼ਵਕਰਮਾ ਇੰਜੀਨੀਅਰ ਵਰਕਸ ਦੇ ਨਾਂ ਦੀ ਵਰਕਸ਼ਾਪ ਹੈ। ਸੋਮਵਾਰ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਵਰਕਸ਼ਾਪ ਬੰਦ ਕਰ ਕੇ ਘਰ ਗਿਆ ਸੀ ਜਦੋਂ ਅੱਜ ਸਵੇਰੇ ਉਸ ਨੇ ਵਰਕਸ਼ਾਪ ਖੋਲ੍ਹੀ ਤਾਂ ਦੇਖਿਆ ਕਿ ਕਿਸੇ ਨੇ ਉਸ ਦੀ ਛੱਤ ਦਾ ਦਰਵਾਜ਼ਾ ਖੋਲ੍ਹ ਕੇ ਵਰਕਸ਼ਾਪ ਅੰਦਰ ਬਣੇ ਦਫਤਰ ਦਾ ਦਰਵਾਜ਼ਾ ਤੋੜਿਆ ਹੋਇਆ ਸੀ, ਦਫਤਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਦਫਤਰ ਅੰਦਰੋਂ ਲੈਪਟਾਪ, ਗੱਲੇ ਵਿਚ ਪਈ ਨਕਦੀ ਗਾਇਬ ਸੀ। ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲਸ ਥਾਣਾ ਤਲਵੰਡੀ ਭਾਈ ਨੂੰ ਦੇ ਦਿੱਤੀ ਗਈ ਹੈ।
ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਪਰਿਵਾਰ ਦੇ 3 ਜੀਅ ਜ਼ਖ਼ਮੀ
NEXT STORY