ਬਟਾਲਾ, (ਸੈਂਡੀ/ ਸਾਹਿਲ)- ਦੇਰ ਸ਼ਾਮ ਬਟਾਲਾ-ਕਾਦੀਆਂ ਰੋਡ 'ਤੇ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਨਾਲ ਇਕੋ ਪਰਿਵਾਰ ਦੇ 3 ਜੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੰਗਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਕੋਟਲੀ ਫਸੀ, ਪਤਨੀ ਗੁਰਮੀਤ ਕੌਰ, ਲੜਕਾ ਯੋਧ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੇ ਸਨ ਕਿ ਜਦੋਂ ਉਹ ਕਾਦੀਆਂ ਦੇ ਨਜ਼ਦੀਕ ਪਹੁੰਚੇ, ਤਾਂ ਅੱਗੋਂ ਆ ਰਹੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਸਿੱਧਾ ਇਨ੍ਹਾਂ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਇਹ ਤਿੰਨੋਂ ਜੀਅ ਜ਼ਖ਼ਮੀ ਹੋ ਗਏ, ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀ ਪਾਇਲਟ ਜਗਜੀਤ ਸਿੰਘ, ਈ. ਐੱਮ. ਟੀ. ਸਰਬਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਫਸਟਏਡ ਦੇਣ ਤੋਂ ਬਾਅਦ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਕੋਲਿਆਂਵਾਲੀ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਜਥੇਦਾਰ ਦਿਆਲ ਸਿੰਘ ਸਣੇ 5 ਨਾਮਜ਼ਦ
NEXT STORY