ਰਾਹੋਂ, (ਪ੍ਰਭਾਕਰ)- ਮੁਹੱਲਾ ਤਾਜਪੁਰਾ ਦੇ ਇਕ ਘਰ ’ਚ ਚੋਰੀ ਕਰਨ ਵਾਲੇ ਚੋਰ ਦੇ ਗ੍ਰਿਫਤਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਚਾਂਦਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲਾ ਤਾਜਪੁਰਾ ਦੇ ਰਹਿਣ ਵਾਲੇ ਸ਼ਾਮ ਲਾਲ ਪੁੱਤਰ ਮਹਿੰਦਰ ਪਾਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਖਾਣਾ ਖਾ ਕੇ ਸੌਂ ਗਏ ਸਨ ਉਦੋਂ ਅਚਾਨਕ ਖਡ਼ਕਾ ਸੁਣ ਕੇ ਮੈਂ ਉੱਠਿਆ ਤਾਂ ਦੇਖਿਆ ਕਿ ਚੰਦਨ ਪੁੱਤਰ ਸੋਮਨਾਥ ਜੋ ਸਾਡੇ ਹੀ ਮੁਹੱਲੇ ਦਾ ਰਹਿਣ ਵਾਲਾ ਹੈ, ਮੇਰੇ ਘਰੋਂ ਇਕ ਗੈਸ ਸਿਲੰਡਰ ਅਤੇ ਫਰਾਟਾ ਪੱਖਾ ਚੁੱਕ ਕੇ ਜਾ ਰਿਹਾ ਸੀ ਤਾਂ ਮੈਂ ਉਸ ਨੂੰ ਰੋਕਿਆ ਤਾਂ ਉਹ ਭੱਜਣ ਵਿਚ ਕਾਮਯਾਬ ਹੋ ਗਿਆ।
ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਸ਼ਾਮ ਲਾਲ ਦੇ ਬਿਆਨਾਂ ’ਤੇ ਚੋਰੀ ਦਾ ਮਾਮਲਾ ਦਰਜ ਕਰ ਕੇ ਚੰਦਨ ਨੂੰ ਮਾਛੀਵਾਡ਼ਾ ਰੋਡ ਰਾਹੋਂ ਤੋਂ ਗ੍ਰਿਫਤਾਰ ਕਰ ਕੇ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ।
ਚਾਰ ਕੇਨ ਲਾਹਣ ਬਰਾਮਦ
NEXT STORY