ਫ਼ਤਿਹਗਡ਼੍ਹ ਸਾਹਿਬ, (ਜੱਜੀ)-ਥਾਣਾ ਫਤਿਹਗਡ਼੍ਹ ਸਾਹਿਬ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਅਾਂ ਕਾਰ ਚੋਰੀ ਦੇ 2 ਵੱਖ-ਵੱਖ ਮਾਮਲਿਅਾਂ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 1 ਵਿਅਕਤੀ ਹਾਲੇ ਫਰਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਸ ਚੌਕੀ ਸਰਹਿੰਦ ਮੰਡੀ ਕੋਲ ਬੀਤੀ 9 ਫਰਵਰੀ 2018 ਨੂੰ ਪਰਮਿੰਦਰ ਕੁਮਾਰ ਪੁੱਤਰ ਦਾਤਾ ਰਾਮ ਵਾਸੀ ਮਾਤਾ ਗੁਜਰੀ ਕਾਲੋਨੀ ਫਤਿਹਗਡ਼੍ਹ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਕਾਰ ਡੀ. ਅੈੱਲ. 7 ਸੀ. ਪੀ. - 8522 ਚੋਰੀ ਹੋ ਗਈ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਰੁਪਿੰਦਰ ਸਿੰਘ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਅਤੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਕ੍ਰਿਸ਼ਨ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਬੱਕਰਵਾਲਾ ਨਵੀਂ ਦਿੱਲੀ ਅਤੇ ਸੁਸ਼ੀਲ ਕੁਮਾਰ ਪੁੱਤਰ ਅਤਰ ਸਿੰਘ ਵਾਸੀ ਵਿਪਨ ਗਾਰਡਨ ਨਵੀਂ ਦਿੱਲੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜਿਹੜੀ ਕਾਰ ਵੇਚਦੇ ਸਨ ਉਸ ਦੀ ਇਕ ਚਾਬੀ ਆਪਣੇ ਕੋਲ ਰੱਖ ਲੈਂਦੇ ਸੀ। ਕਾਰ ਵਿਚ ਜੀ. ਪੀ. ਐੱਸ. ਸਿਸਟਮ ਲਗਾ ਦਿੰਦੇ ਸਨ ਅਤੇ ਇੰਡੀਆ ਟਰੈਕ ਐਪ ਰਾਹੀਂ ਕਾਰ ਦੀ ਲੋਕੇਸ਼ਨ ਪਤਾ ਕਰ ਕੇ ਆਪ ਹੀ ਕਾਰ ਚੋਰੀ ਕਰ ਲੈਂਦੇ ਸਨ। ਉਸ ਤੋਂ ਬਾਅਦ ਉਹੀ ਕਾਰ ਅੱਗੇ ਹੋਰ ਕਿਸੇ ਸੂਬੇ ਵਿਚ ਵੇਚ ਦਿੰਦੇ ਸਨ। ਇਨ੍ਹਾਂ ਖਿਲਾਫ ਵੱਖ-ਵੱਖ ਥਾਵਾਂ ’ਤੇ 6 ਮਾਮਲੇ ਦਰਜ ਹਨ। ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਚ ਪੇਸ਼ ਕਰ ਕੇ 27 ਅਗਸਤ ਤੱਕ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਤਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਅਨਾਇਤਪੁਰਾ ਨੇ ਫਤਿਹਗਡ਼੍ਹ ਸਾਹਿਬ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੀ ਕਾਰ ਪੀਬੀ 23 ਯੂ- 5385 ਬੀਤੀ 20 ਅਗਸਤ ਨੂੰ ਚੋਰੀ ਹੋ ਗਈ ਜਿਸ ’ਤੇ ਥਾਣਾ ਫਤਿਹਗਡ਼੍ਹ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਤਾਂ ਉਕਤ ਕਾਰ ਪਿੰਡ ਰਸੀਦਪੁਰ ਕੋਲੋਂ ਖੇਤਾਂ ਵਿਚੋਂ ਮਿਲੀ। ਥਾਣਾ ਫਤਿਹਗਡ਼੍ਹ ਸਾਹਿਬ ਦੇ ਐੱਸ. ਐੱਚ. ਓ. ਸੰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਗਰੇਵਾਲ ਜਾਂਚ ਅਧਿਕਾਰੀ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਸੁਖਅੰਮ੍ਰਿਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰੂਡ਼ੇਵਾਲ ਅਤੇ ਅਮਨਪ੍ਰੀਤ ਸਿੰਘ ਪੁੱਤਰ ਸਤਗੁਰੂ ਸਿੰਘ ਵਾਸੀ ਨੰਦਗਡ਼੍ਹ ਮੋਰਾਂਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਨ੍ਹਾਂ ਦਾ ਇਕ ਹੋਰ ਸਾਥੀ ਹਾਲੇ ਫਰਾਰ ਹੈ। ਸੁਖਅੰਮ੍ਰਿਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁੱਟ-ਖੋਹ ਕਰਨ ਵਾਲੀ ਅੌਰਤ ਕਾਬੂ
NEXT STORY