ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਦੀ ਫਰਵਾਹੀ ਰੋਡ ’ਤੇ ਸਥਿਤ ਫੈਕਟਰੀ 'ਚੋਂ ਲੱਖਾਂ ਰੁਪਏ ਦੇ ਸਾਮਾਨ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬਰਨਾਲਾ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਚੇਅਰਮੈਨ ਵਿਜੈ ਕੁਮਾਰ ਗਰਗ ਵਾਸੀ ਲੱਖੀ ਕਾਲੋਨੀ, ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਫਰਵਾਹੀ ਰੋਡ ’ਤੇ ‘ਸ਼ਿਵਾ ਪੋਲਟਰੀ ਐਂਡ ਐਗਰੋ ਇੰਡਸਟਰੀਜ਼’ ਨਾਂ ਦੀ ਫੈਕਟਰੀ ਹੈ, ਜਿਸ ਵਿਚ ਪੋਲਟਰੀ ਫਾਰਮ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਫੈਕਟਰੀ 30 ਅਗਸਤ ਤੋਂ ਬੰਦ ਸੀ। ਜਦੋਂ ਉਹ 4-5 ਦਿਨਾਂ ਬਾਅਦ ਫੈਕਟਰੀ ਖੋਲ੍ਹਣ ਗਏ, ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਫੈਕਟਰੀ ਅੰਦਰ ਜਾਣ ਵਾਲੇ ਰਸਤੇ ਦੇ ਸੱਜੇ ਪਾਸੇ ਦੀ ਕੰਧ ਵਿਚੋਂ ਖਿੜਕੀ ਦੇ ਹੇਠਾਂ ਪਾੜ ਲਾਇਆ ਹੋਇਆ ਸੀ।
ਜਦੋਂ ਉਨ੍ਹਾਂ ਨੇ ਫੈਕਟਰੀ ਦੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬਹੁਤ ਸਾਰਾ ਕੀਮਤੀ ਸਾਮਾਨ ਗਾਇਬ ਸੀ। ਚੋਰੀ ਹੋਏ ਸਾਮਾਨ ਵਿਚ 7 ਕੁਇੰਟਲ ਤਾਂਬੇ ਦੀਆਂ ਤਾਰਾਂ, 2 ਹਾਰਸ ਪਾਵਰ ਦੀਆਂ 8 ਮੋਟਰਾਂ, 3 ਹਾਰਸ ਪਾਵਰ ਦੀਆਂ 9 ਮੋਟਰਾਂ, 2 ਹਾਰਸ ਪਾਵਰ ਦੇ 11 ਗੇਅਰ, 5882 ਪੀਸ ਵੀਲ, 350 ਬੈਰਿੰਗ, 9 ਗੇਅਰ ਬਾਕਸ, 710 ਕਿਲੋ ਬਰਾਈਟ ਬਾਰ, 23 ਪੀਸ ਬੁਸ਼ ਕੰਪਲਿੰਗ ਟਾਈਪ, 97 ਪੀਸ ਬੈਲਟ ਪੁਲੀ, 2 ਪੀਸ ਚੇਂਜ ਓਵਰ ਅਤੇ 21 ਪੀਸ ਇਲੈਕਟ੍ਰੋਨਿਕ ਪੈਨਲ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਵਿਜੇ ਗਰਗ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ 15 ਲੱਖ ਰੁਪਏ ਬਣਦੀ ਹੈ। ਇਹ ਘਟਨਾ ਸਨਅਤਕਾਰਾਂ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਪਹਿਲਾਂ ਹੀ ਕਾਰੋਬਾਰੀ ਮੰਦੀ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਨੇ ਪੁਲਸ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਦੀਪਕ ਰਾਜ ਗਰਗ ਪੁੱਤਰ ਵਿਜੇ ਕੁਮਾਰ ਗਰਗ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਚੋਰਾਂ ਨੂੰ ਜਲਦ ਹੀ ਫੜ ਕੇ ਸੀਖਾਂ ਪਿੱਛੇ ਭੇਜਿਆ ਜਾਵੇਗਾ ਅਤੇ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰਵਾ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਇਕ ਸਵਨਾ ਨੇ ਸੜਕ ਦੇ ਕੰਢਿਆਂ ਦੀ ਸਫ਼ਾਈ ਕਰਵਾ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ
NEXT STORY