ਬਠਿੰਡਾ (ਸੁਖਵਿੰਦਰ)- ਚੋਰਾਂ ਤੋਂ ਹੁਣ ਖੁਦ ਪੁਲਸ ਵੀ ਸੁਰੱਖਿਅਤ ਨਹੀਂ ਹੈ। ਅਜਿਹਾ ਹੀ ਮਾਮਲਾ ਬਠਿੰਡਾ ਵਿਖੇ ਸਾਹਮਣੇ ਆਇਆ ਹੈ, ਜਿੱਥੇ ਸੀ.ਆਈ.ਡੀ. ’ਚ ਤਾਇਨਾਤ ਇਕ ਡੀ.ਐੱਸ.ਪੀ. ਦੇ ਘਰੋਂ ਦੋ ਔਰਤਾਂ ਨੇ ਲੱਖਾਂ ਦੇ ਗਹਿਣੇ, ਨਕਦੀ ਅਤੇ ਡਾਇਮੰਡ ਸੈੱਟ ਚੋਰੀ ਕਰ ਲਏ, ਜਿਨ੍ਹਾਂ ਖਿਲਾਫ ਥਾਣਾ ਸਿਵਲ ਲਾਈਨ ਵੱਲੋਂ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਪਰਮਿੰਦਰ ਸਿੰਘ ਦੀ ਪਤਨੀ ਤਰਨਜੀਤ ਕੌਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨਾਂ ’ਚ ਉਨ੍ਹਾਂ ਨੇ ਸਫਾਈ ਲਈ 2 ਔਰਤਾਂ ਨੂੰ ਆਪਣੇ ਘਰ ’ਚ ਕੰਮ ’ਤੇ ਰੱਖਿਆ ਸੀ। 18 ਸਤੰਬਰ ਨੂੰ ਉਕਤ ਦੋਵੇਂ ਔਰਤਾਂ ਮਿਲਕੇ ਉਨ੍ਹਾਂ ਦੇ ਘਰੋਂ ਨਕਦੀ, ਗਹਿਣੇ ਅਤੇ ਡਾਇਮੰਡ ਸੈੱਟ ਚੋਰੀ ਕਰ ਕੇ ਲੈ ਗਈਆਂ, ਜਿਸ ਦੀ ਕੀਮਤ 23 ਲੱਖ ਦੇ ਕਰੀਬ ਬਣਦੀ ਹੈ।
ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ’ਚ 2 ਔਰਤਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਦੇ ਆਧਾਰ ’ਤੇ ਦੋਵੇਂ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੀਆਂ ਉਕਤ ਔਰਤਾਂ ਘਰ ਵਿਚ ਸਫਾਈ ਦਾ ਕੰਮ ਕਰਦੀਆਂ ਸਨ, ਜਿਨ੍ਹਾਂ ’ਤੇ ਚੋਰੀ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਉਕਤ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੋਤੇ ਦਾ ਮੁਕਾਬਲਾ ਦੇਖਣ ਆਏ ਦਾਦੇ ਨਾਲ ਹੋ ਗਈ ਅਣਹੋਣੀ, ਜਿੱਤਣ ਦੀ ਖੁਸ਼ੀ 'ਚ ਆ ਗਿਆ ਹਾਰਟ ਅਟੈਕ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
NEXT STORY