ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਆਲੀਆ ਮਲਿਕ ਐੱਚ. ਐਂਡ. ਐੱਮ. ਇਮੀਗ੍ਰੇਸ਼ਨ ਐਂਡ ਐਜੂਕੇਟਰ ਫਿਰੋਜ਼ਪੁਰ ਸਿਟੀ, ਰੇਨੂੰ ਸੂਦ, ਮੇਘਾ ਸੂਦ ਮਲਿਕ ਮਿੱਤਰ ਇਮੀਗ੍ਰੇਸ਼ਨ ਮੋਗਾ ਹੋਮਲੈਂਡ ਇਮੀਗ੍ਰੇਸ਼ਨ ਨੇ ਜਗਰਾਓਂ, ਆਕਾਸ਼ ਸ਼ਰਮਾ ਅਤੇ ਦਿਲਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੂਨਮ ਅਰੋੜਾ ਪਤਨੀ ਰਾਜ ਕੁਮਾਰ ਅਰੋੜਾ ਵਾਸੀ ਵਿਸ਼ਨੂੰ ਗਾਰਡਨ ਨਵੀਂ ਦਿੱਲੀ ਨੇ ਪੁਲਸ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ’ਚ ਦੋਸ਼ ਲਾਉਂਦੇ ਦੱਸਿਆ ਕਿ ਉਸ ਦੀ ਧੀ ਪੂਜਾ ਅਰੋੜਾ, ਜਵਾਈ ਹਰੀਸ਼ ਕਾਰਕੀ ਅਤੇ ਦੋਹਤੀ ਰਾਧਿਮਾ ਨੂੰ ਪਹਿਲਾਂ ਵਰਕ ਪਰਮਿਟ ’ਤੇ ਯੂ. ਕੇ. ਅਤੇ ਫਿਰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 18 ਲੱਖ 50 ਹਜ਼ਾਰ ਰੁਪਏ ਲੈ ਲਏ ਸਨ ਪਰ ਉਨ੍ਹਾਂ ਨੂੰ ਨਾ ਤਾਂ ਕੈਨੇਡਾ ਭੇਜਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਆਲੀਆ, ਰੇਣੂ ਸੂਦ, ਮੇਘਾ ਸੂਦ, ਆਕਾਸ਼ ਸ਼ਰਮਾ ਅਤੇ ਦਿਲਪ੍ਰੀਤ ਨੇ ਆਪਣਾ ਪੱਖ ਦਿੰਦੇ ਹੋਏ ਇਸ ਮਾਮਲੇ ’ਚ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ।
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਇਨੋਵਾ ਗੱਡੀ ਦੇ ਉੱਡੇ ਪਰਖੱਚੇ, ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ
NEXT STORY