ਨਵਾਂਸ਼ਹਿਰ (ਤ੍ਰਿਪਾਠੀ) : ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ, ਨਵਾਂਸ਼ਹਿਰ ਵੱਲੋਂ ਦੱਸਿਆ ਗਿਆ ਕਿ 132 ਕੇ.ਵੀ. ਸ/ਸ ਨਵਾਂਸ਼ਹਿਰ 11 ਕੇ.ਵੀ ਸਿੰਬਲੀ ਏ.ਪੀ. ਫੀਡਰ ਤੇ ਮੇਨਟੀਨੈਂਸ ਕਰਨ ਹਿੱਤ ਭਲਕੇ ਸਵੇਰੇ 10.00 ਤੋਂ ਸ਼ਾਮ 02.00 ਵਜੇ ਤੱਕ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ ਜਿਸ ਦੇ ਕਾਰਨ 11 ਕੇ.ਵੀ ਸਿਬੰਲੀ ਏ.ਪੀ ਫੀਡਰ ਅਧੀਨ ਚਲਦੇ ਪਿੰਡ ਚੂਹੜਪੁਰ, ਦੁਰਗਾਪੁਰ, ਸਿੰਬਲੀ, ਕੁਲਾਮ, ਬਰਨਾਲਾ ਕਲਾਂ ਦੀਆ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਤਰਨਤਾਰਨ (ਰਮਨ,ਆਹਲੂਵਾਲੀਆ) : 132 ਕੇ.ਵੀ.ਏ ਸਬ ਸ਼ਟੇਸ਼ਨ ਤਰਨਤਾਰਨ ਤੋਂ ਚੱਲਦੇ 11 ਕੇ.ਵੀ ਸਿਟੀ-4 ਤਰਨਤਾਰਨ ਫੀਡਰ ਦੀ ਬਾਈਫਰਕੇਸ਼ਨ ਕਰਨ ਕਰਕੇ 11 ਕੇ.ਵੀ. ਸਿਟੀ 4 ਫੀਡਰ ਤੇ ਪੁਲਸ ਲਾਈਨ ਤਰਨਤਾਰਨ ਦੀ ਬਿਜਲੀ ਸਪਲਾਈ ਮਿਤੀ 08 ਮਈ ਦਿਨ ਸ਼ੁੱਕਰਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਦੀਪ ਐਵੀਨਿਊ, ਨਿਊ ਦੀਪ ਐਵੀਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ, ਸ੍ਰੀ ਗੁਰੂ ਤੇਗ ਬਹਾਦਰ ਨਗਰ 2 ਅਤੇ ਪੁਲਸ ਲਾਈਨ ਦੇ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਪਾਵਰਕਾਮ ਤਰਨਤਾਰਨ ਅਤੇ ਇੰਜੀ. ਗੁਰਭੇਜ ਸਿੰਘ ਜੇ.ਈ ਨੇ ਦਿੱਤੀ।
ਤਲਵਾੜਾ (ਜੋਸ਼ੀ): ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ.ਚੱਤਰ ਸਿੰਘ ਨੇ ਦੱਸਿਆ ਹੈ ਕਿ 8 ਮਈ ਨੂੰ ਜ਼ਰੂਰੀ ਮੈਂਟੀਨੈਂਸ ਕਰਨ ਲਈ 66 ਕੇ.ਵੀ. ਸਬ ਸਟੇਸ਼ਨ ਅਮਰੋਹ ਤੋਂ ਚਲਦੇ ਫੀਡਰ 11 ਕੇ.ਵੀ.ਫੀਡਰ ਭੋਲ ਅਧੀਨ ਚਲਦੇ ਪਿੰਡਾਂ ਬਟਵਾੜਾ, ਪਲਾਹੜ, ਭੋਲ ਕਲੋਤਾ, ਮੰਗੂ ਮੈਰਾ, ਬਰਿੰਗਲੀ, ਢੁਲਾਲ, ਟੋਹਲੂ, ਭਟੇੜ, ਪੱਲੀ ਆਦਿ ਪਿੰਡਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਬੰਦ ਰਹੇਗੀ । ਇਲਾਕੇ ਦੇ ਖਪਤਕਾਰਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਮਾਈਨਿੰਗ ਕੇਸ 'ਚ ਅਦਾਲਤ 'ਚ ਕੀਤਾ ਗਿਆ ਪੇਸ਼
NEXT STORY