ਬਟਾਲਾ, (ਖੋਖਰ)- ਬੀਤੀ ਰਾਤ ਜੀ. ਟੀ. ਰੋਡ 'ਤੇ ਬਜਾਜ ਬਿਲਡਿੰਗ ਵਾਲੀ ਗਲੀ ਨੇੜੇ ਗਾਂਧੀ ਚੌਕ 'ਚ ਇਕ ਫੈਕਟਰੀ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਸੁਭਾਸ਼ ਬਾਂਸਲ ਨੇ ਦੱਸਿਆ ਕਿ ਉਸ ਦੀ ਇੰਡਟਰੀ ਕਾਰਪੋਰੇਸ਼ਨ ਬਜਾਜ ਬਿਲਡਿੰਗ ਵਾਲੀ ਗਲੀ 'ਚ ਫੈਕਟਰੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਫੈਕਟਰੀ ਬੰਦ ਕਰ ਕੇ ਚਲਾ ਗਿਆ ਤੇ ਅੱਜ ਸਵੇਰੇ ਜਦੋਂ ਫੈਟਕਰੀ ਖੋਲ੍ਹੀ ਤਾਂ ਫੈਕਟਰੀ 'ਚ ਪਈਆਂ ਤਾਰਾਂ ਤੇ ਪਿੱਤਲ ਦਾ ਸਾਮਾਨ ਗਾਇਬ ਸੀ। ਇਸ ਦੀ ਰਿਪੋਰਟ ਥਾਣਾ ਬੱਸ ਸਟੈਂਡ ਚੌਕੀ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਸੁਭਾਸ਼ ਬਾਂਸਲ ਨੇ ਦੱਸਿਆ ਕਿ ਫੈਕਟਰੀ 'ਚ ਪਹਿਲਾਂ ਵੀ 4 ਵਾਰ ਚੋਰੀ ਹੋ ਚੁੱਕੀ ਹੈ ਪਰ ਅਜੇ ਤੱਕ ਪੁਲਸ ਨੇ ਚੋਰਾਂ ਦਾ ਕੋਈ ਸੁਰਾਗ ਨਹੀਂ ਲਾਇਆ।
ਖੜ੍ਹੇ ਟਰੱਕ 'ਚ ਵੱਜਿਆ ਟੈਂਪੂ, 5 ਜ਼ਖਮੀ
NEXT STORY