ਗੜ੍ਹਸ਼ੰਕਰ, (ਸ਼ੋਰੀ)- ਸੈਂਹਬੀ ਮਾਰਕੀਟ 'ਚ ਬੀਤੀ ਰਾਤ ਇਕ ਮੋਬਾਇਲ ਸ਼ੋਅਰੂਮ 'ਚ ਚੋਰੀ ਹੋ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੋਰਾਂ ਨੇ ਵਾਰਦਾਤ ਨੂੰ ਅਣਜਾਮ ਦੇਣ ਲਈ ਸ਼ੋਅਰੂਮ ਦਾ ਸ਼ਟਰ ਵੈਲਡਿੰਗ ਵਾਲੇ ਕਟਰ ਨਾਲ ਕੱਟ ਦਿੱਤਾ। ਸਟਾਰ ਕਮਿਊਨੀਕੇਸ਼ਨ ਦੇ ਮਾਲਕ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਚੋਰ ਸ਼ੋਅਰੂਮ ਅੰਦਰੋਂ 25 ਨਵੇਂ ਮੋਬਾਇਲ ਫੋਨ, 60 ਤੋਂ 70 ਦੇ ਕਰੀਬ ਪੁਰਾਣੇ ਫੋਨ ਜਿਨ੍ਹਾਂ ਦੀ ਕੁੱਲ ਕੀਮਤ 6 ਲੱਖ ਦੇ ਕਰੀਬ ਬਣਦੀ ਦੇ ਨਾਲ ਹੀ ਸ਼ੋਅਰੂਮ ਅੰਦਰੋਂ 70 ਹਜ਼ਾਰ ਰੁਪਏ ਨਕਦੀ ਵੀ ਚੋਰੀ ਕਰ ਕੇ ਲੈ ਗਏ।
ਨਾਜਾਇਜ਼ ਮਾਈਨਿੰਗ ਕਰਨ ਵਾਲੇ ਅੜਿੱਕੇ
NEXT STORY