ਪਟਿਆਲਾ (ਬਲਜਿੰਦਰ) — ਅਰਬਨ ਅਸਟੇਟ 'ਚੋਂ 4 ਲੱਖ 69 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲੇ 'ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਪੀ. ਐੱਸ. ਪੀ. ਸੀ. ਐੱਲ. ਵਿਭਾਗ ਦੇ ਕੈਸ਼ੀਅਰ ਇੰਦਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੇ ਇਸ ਮਾਮਲੇ 'ਚ 382, 323, 341 ਤੇ ਆਰਮਸ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇੰਦਰਪ੍ਰੀਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਫਣੀ ਕਾਰ 'ਚ ਬੈਂਕ 'ਚ ਪੈਸੇ ਜਮਾ ਕਰਵਾਉਣ ਜਾ ਰਿਹਾ ਸੀ। ਜਦ ਉਹ ਤੁੰਗਨਾਥ ਮੰਦਰ ਰਾਜਪੁਰਾ ਰੋਡ ਦੇ ਕੋਲ ਪਹੁੰਚਿਆ ਤਾਂ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਗੱਡੀ ਦੀ ਡਰਾਈਵਰ ਸੀਟ ਦਾ ਸ਼ੀਸ਼ਾ ਖਟਖਟਾ ਕੇ ਗੱਡੀ ਰੁਕਵਾ ਲਈ। ਇਨ੍ਹਾਂ 'ਚੋਂ ਇਕ ਵਿਅਕਤੀ ਗੱਡੀ 'ਚ ਬੈਠ ਗਿਆ ਤੇ ਦੂਜਾ ਪਿਸਤੌਲ ਦਿਖਾ ਕੇ ਗੱਡੀ ਨੂੰ ਸਾਧੂਬੇਲਾ ਰੋਡ 'ਤੇ ਲੈ ਗਿਆ, ਜਿਥੇ ਉਹ ਪਿੰਡ ਫਲੋਲੀ ਦੇ ਕੋਲ ਉਸ ਤੋਂ 4 ਲੱਖ 69 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਆਟਾ ਦਾਲ ਸਕੀਮ ਦੇ ਕਾਰਡ ਕੱਟੇ ਜਾਣ ਕਾਰਨ ਖੇੜੀ ਦੇ ਲੋਕਾਂ ਕੀਤਾ ਰੋਸ ਪ੍ਰਗਟ
NEXT STORY