ਚੰਡੀਗੜ੍ਹ (ਪਾਲ) : ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਕੋਈ ਵੀ ਮਜ਼ਬੂਤ ਪੱਛਮੀ ਪੌਣਾਂ ਦੇ ਸਰਗਰਮ ਨਾ ਹੋਣ ਕਾਰਨ ਤਾਪਮਾਨ ’ਚ ਜ਼ਿਆਦਾ ਗਿਰਾਵਟ ਨਹੀਂ ਆ ਰਹੀ ਹੈ। ਲਾਂਗ ਫਾਰਕਾਸਟ ’ਤੇ ਨਜ਼ਰ ਮਾਰੀਏ ਤਾਂ ਫਿਲਹਾਲ ਮੀਂਹ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ ਪਰ ਚੰਡੀਗੜ੍ਹ ਕੇਂਦਰ ਨੇ ਚਾਰ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਚਾਰ ਦਿਨਾਂ ਤਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਹਲਕੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਤਾਪਮਾਨ ’ਚ ਗਿਰਾਵਟ ਦਾ ਵੱਡਾ ਕਾਰਨ ਪੱਛਮੀ ਪੌਣਾਂ ਹਨ। ਕੁਝ ਦਿਨਾਂ ਲਈ ਪੱਛਮੀ ਪੌਣਾਂ ਬਹੁਤੀਆਂ ਮਜ਼ਬੂਤ ਨਹੀਂ ਸਨ। ਜਦੋਂ ਹਲਕੀ ਜਿਹੀ ਬੱਦਲਵਾਈ ਹੋ ਜਾਂਦੀ ਹੈ, ਤਾਂ ਤਾਪਮਾਨ ’ਚ ਮਾਮੂਲੀ ਵਾਧਾ ਦੇਖਿਆ ਜਾਂਦਾ ਹੈ। ਲਾਂਗ ਫਾਰਕਾਸਟ ਨੂੰ ਅਸੀਂ ਲਗਾਤਾਰ ਦੇਖ ਰਹੇ ਹਾਂ, ਹੁਣ ਤਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਵਿਭਾਗ ਨੂੰ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਕੋਈ ਖ਼ਾਸ ਗਿਰਾਵਟ ਨਜ਼ਰ ਨਹੀਂ ਆ ਰਹੀ ਹੈ। ਸੀਜ਼ਨ ਦੀ ਸਭ ਤੋਂ ਠੰਡੀ ਰਾਤ 16 ਦਸੰਬਰ ਨੂੰ ਦਰਜ ਕੀਤੀ ਗਈ ਸੀ, ਜਦੋਂ ਤਾਪਮਾਨ 6 ਡਿਗਰੀ ਤਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ : ਓਵਰਲੋਡ ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਕੀਤਾ ‘10 ਲੱਖ ਜੁਰਮਾਨਾ’
ਹਰ ਸਾਲ ਕ੍ਰਿਸਮਿਸ ’ਤੇ ਘੱਟੋ-ਘੱਟ ਤਾਪਮਾਨ 5 ਤੋਂ 6 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਂਦਾ ਸੀ ਪਰ ਇਸ ਵਾਰ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 7 ਸਾਲਾਂ ’ਚ ਇਹ ਪਹਿਲੀ ਵਾਰ ਹੈ ਕਿ ਕ੍ਰਿਸਮਸ ਦੀ ਰਾਤ ਨੂੰ ਤਾਪਮਾਨ 7 ਡਿਗਰੀ ਤੋਂ ਉੱਪਰ ਰਿਹਾ। ਪਿਛਲੇ ਕੁਝ ਦਿਨਾਂ ਤੋਂ ਦਿਨ ਅਤੇ ਰਾਤ ਦੇ ਤਾਪਮਾਨ ’ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਭਾਵੇਂ ਵਿਭਾਗ ਅਨੁਸਾਰ ਤਾਪਮਾਨ ਆਮ ਵਾਂਗ ਹੈ, ਜੋਕਿ ਸੀਜ਼ਨ ਦੇ ਹਿਸਾਬ ਨਾਲ ਹੈ ਪਰ ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਉਸ ਨਾਲੋਂ ਜ਼ਿਆਦਾ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕ੍ਰਾਈਮ ਸਿਟੀ ਬਣਿਆ ਜਲੰਧਰ : ਲੁਟੇਰਿਆਂ ਦੀ ਦਹਿਸ਼ਤ ’ਚ, ਧੁੰਦ ਦਾ ਫ਼ਾਇਦਾ ਉਠਾ ਕੇ ਕਰ ਰਹੇ ਵਾਰਦਾਤਾਂ
ਕ੍ਰਿਸਮਸ ਦੀ ਰਾਤ ਦਾ ਤਾਪਮਾਨ
2023 |
7.8 ਡਿਗਰੀ |
2022 |
6.6 ਡਿਗਰੀ |
2021 |
6.8 ਡਿਗਰੀ |
2020 |
4.4 ਡਿਗਰੀ |
2019 |
6.9 ਡਿਗਰੀ |
2018 |
5.5 ਡਿਗਰੀ |
2017 |
7.2 ਡਿਗਰੀ |
ਇਹ ਵੀ ਪੜ੍ਹੋ : ਸੰਘਣੀ ਧੁੰਦ ’ਚ BSF ਤੇ ਪੁਲਸ ਨਾਕਿਆਂ ’ਤੇ ਜਵਾਨਾਂ ਦਾ ਹੌਂਸਲਾਂ ਵਧਾਉਣ ਪਹੁੰਚੇ ਡਿਪਟੀ ਕਮਿਸ਼ਨਰ ਤੇ SSP
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਘਣੀ ਧੁੰਦ ਦੀ ਚਿਤਾਵਨੀ ਵਿਚਾਲੇ ਪੰਜਾਬ ’ਚ ਅਲਰਟ ਜਾਰੀ, ਅਗਲੇ ਦਿਨਾਂ ’ਚ ਰੰਗ ਵਿਖਾਏਗੀ ਧੁੰਦ
NEXT STORY