ਦੇਵੀਗੜ੍ਹ (ਨੌਗਾਵਾਂ)- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਇਕ ਦਿਲ ਨੂੰ ਵਲੂੰਧਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਦੇਵੀਗੜ੍ਹ ਦੇ ਨਾਲ ਲੱਗਦੇ ਪਿੰਡ ਭੰਬੂਆਂ ਵਿਖੇ ਵਿਆਹ ਵਾਲੇ ਘਰ ਖੁਸ਼ੀਆਂ ਉਦੋਂ ਗਮ ’ਚ ਬਦਲ ਗਈਆਂ, ਜਦੋਂ ਇਕ ਨਵੇਂ ਵਿਆਹੇ ਨੌਜਵਾਨ ਨੇ ਵਿਆਹ ਤੋਂ ਇਕ ਦਿਨ ਬਾਅਦ ਹੀ ਮਾਨਸਿਕ ਤਣਾਅ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਪਿੰਡ ਭੰਬੂਆਂ ਦੇ ਨੌਜਵਾਨ ਕੁਲਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਬੀਤੀ ਰਾਤ ਨਹਿਰ ਕਿਨਾਰੇ ਲੱਗੇ ਇਕ ਲੋਹੇ ਦੇ ਐਂਗਲ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਉਨ੍ਹਾਂ ਦੱਸਿਆ ਕਿ ਨੌਜਵਾਨ ਕੁਲਦੀਪ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜੋ ਕਿ ਬੀਤੀ ਰਾਤ ਤਕਰੀਬਨ 2 ਢਾਈ ਵਜੇ ਤੱਕ ਪਰਿਵਾਰ ਨਾਲ ਗੱਲਬਾਤ ਕਰਦਾ ਰਿਹਾ। ਫਿਰ ਉਹ ਘਰੋਂ ਬਾਹਰ ਚਲਾ ਗਿਆ, ਜਿਸ ਨੇ ਪਿੰਡ ਦੇ ਬਾਹਰ ਨਹਿਰ ਕਿਨਾਰੇ ਖੜ੍ਹੇ ਇਕ ਲੋਹੇ ਦੇ ਐਂਗਲ ਨਾਲ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ।
ਪਰਿਵਾਰ ਨੇ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਲੋਹੇ ਦੇ ਐਂਗਲ ਨਾਲ ਲਟਕੀ ਹੋਈ ਸੀ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਉਤਾਰਿਆ। ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਬਾਅਦ ’ਚ ਸਸਕਾਰ ਕਰ ਦਿੱਤਾ ਗਿਆ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਲਈ ਆਪਣੇ ਬਿਆਨ ਪੁਲਸ ਕੋਲ ਦਰਜ ਕਰਵਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਦੋਸਤ ਨੇ ਹੀ ਦੋਸਤ ਨੂੰ ਦਿੱਤੀ ਰੂਹ ਕੰਬਾਊ ਮੌਤ, ਕਤਲ ਕਰ ਲਾਸ਼ ਦੇ ਕਰ'ਤੇ ਟੋਟੇ, ਗੰਦੇ ਨਾਲ਼ੇ 'ਚ ਸੁੱਟਿਆ ਸਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਜਾਣ ਦਾ ਸੁਪਨਾ ਸਜਾਉਣ ਵਾਲੇ ਪੰਜਾਬੀਆਂ ਲਈ ਵਧੀਆਂ ਮੁਸ਼ਕਲਾਂ, ਜਾਣ ਲਓ ਨਵੇਂ ਨਿਯਮ
NEXT STORY