ਲੁਧਿਆਣਾ (ਹਿਤੇਸ਼)– ਲੁਧਿਆਣਾ ਦੇ ਰੀਅਲ ਅਸਟੇਟ ਸੈਕਟਰ ’ਚ ਵੱਡਾ ਫਰਾਡ ਹੋਣ ਦਾ ਖੁਲਾਸਾ ਹੋਇਆ ਹੈ, ਜਿਸ ਦੇ ਤਹਿਤ ਗਲਾਡਾ, ਰੇਰਾ ਦੀ ਮਨਜ਼ੂਰੀ ਤਾਂ ਕੀ, ਜਗ੍ਹਾ ਦੀ ਰਜਿਸਟਰੀ ਦੇ ਬਿਨਾਂ ਹੀ ਪ੍ਰਾਜੈਕਟਾਂ ਦੀ ਬੁਕਿੰਗ ਦੇ ਨਾਂ ’ਤੇ ਕਰੋੜਾਂ ਜੁਟਾਏ ਹਨ।
ਇਸੇ ਤਰ੍ਹਾਂ ਦਾ ਇਕ ਮਾਮਲਾ ਇਨ੍ਹਾਂ ਦਿਨਾਂ ਸਾਊਥ ਸਿਟੀ ਏਰੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਥੇ ਸੰਗਰੂਰ ਨਾਲ ਸਬੰਧਤ ਇਕ ਕੰਪਨੀ ਦੀ ਹਾਲ ਹੀ ’ਚ ਐਂਟਰੀ ਹੋਈ ਹੈ। ਇਸ ਕੰਪਨੀ ਦੇ ਕੁਝ ਰਿਹਾਇਸ਼ੀ, ਗਰੁੱਪ ਹਾਊਸਿੰਗ ਅਤੇ ਕਮਰਸ਼ੀਅਲ ਪ੍ਰਾਜੈਕਟ ਪਟਿਆਲਾ, ਸੰਗਰੂਰ ਅਤੇ ਮੋਹਾਲੀ ’ਚ ਚੱਲ ਰਹੇ ਹਨ।
ਹੁਣ ਇਸ ਕੰਪਨੀ ਵਲੋਂ ਸਾਊਥ ਸਿਟੀ ਏਰੀਆ ’ਚ ਨਹਿਰ ਦੇ ਕਿਨਾਰੇ ਉਸ ਜਗ੍ਹਾ ’ਤੇ 250 ਏਕੜ ਦੀ ਟਾਊਨਸ਼ਿਪ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਜਗ੍ਹਾ ਨੂੰ ਕੋਈ ਅਪ੍ਰੋਚ ਰੋਡ ਹੀ ਨਹੀਂ ਹੈ।
ਇਹ ਵੀ ਪੜ੍ਹੋ- ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਦੇ ਮੱਦੇਨਜ਼ਰ ਕਿਸਾਨਾਂ ਨੇ 5 ਮਾਰਚ ਨੂੰ ਲੈ ਕੇ ਕਰ'ਤਾ ਵੱਡਾ ਐਲਾਨ
ਇਸ ਦੇ ਬਾਵਜੂਦ ਕੰਪਨੀ ਵਲੋਂ 60,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਪਲਾਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਲਈ ਕੁਝ ਦਿਨ ਪਹਿਲਾਂ ਚੰਡੀਗੜ੍ਹ ’ਚ ਲਾਂਚ ਪਾਰਟੀ ਕੀਤੀ ਗਈ ਅਤੇ ਲੁਧਿਆਣਾ ’ਚ ਕਾਰ ਰੈਲੀ ਕੱਢਣ ਦੇ ਨਾਲ ਹੀ ਡੀਲਰ ਮੀਟ ਦਾ ਆਯੋਜਨ ਕੀਤਾ ਗਿਆ ਸੀ, ਜਿਥੋਂ ਤੱਕ ਇਸ ਪ੍ਰਾਜੈਕਟ ਦੇ ਲਈ ਗਲਾਡਾ ਜਾਂ ਰੇਰਾ ਦੀ ਮਨਜ਼ੂਰੀ ਦਾ ਸਵਾਲ ਹੈ। ਉਸ ਨੂੰ ਲੈ ਕੇ ਕੰਪਨੀ ਕੋਲ ਕੋਈ ਜਵਾਬ ਨਹੀਂ ਹੈ।
ਇਸੇ ਤਰ੍ਹਾਂ ਜਿਸ ਜਗ੍ਹਾ ’ਤੇ ਪ੍ਰਾਜੈਕਟ ਬਣਾਉਣ ਲਈ 250 ਏਕੜ ਜ਼ਮੀਨ ਜੁਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੀ ਰਜਿਸਟਰੀ ਤਾਂ ਕੀ ਹੁਣ ਤੱਕ ਬਿਆਨ ਵੀ ਪੂਰਾ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਨੂੰ ਲੁਧਿਆਣਾ ਦੇ ਰੀਅਲ ਅਸਟੇਟ ਸੈਕਟਰ ’ਚ ਵੱਡਾ ਫਰਾਡ ਮੰਨਿਆ ਜਾ ਰਿਹਾ ਹੈ।
ਇਸ ਤਰ੍ਹਾਂ ਹੋ ਰਹੀ ਨਿਯਮਾਂ ਦੀ ਉਲੰਘਣਾ
ਨਿਯਮਾਂ ਅਨੁਸਾਰ ਕਿਸੇ ਵੀ ਰਿਹਾਇਸ਼ੀ, ਕਮਰਸ਼ੀਅਲ ਜਾਂ ਗਰੁੱਪ ਹਾਊਸਿੰਗ ਪ੍ਰਾਜੈਕਟ ਨੂੰ ਲਾਂਚ ਕਰਨ ਲਈ ਸਭ ਤੋਂ ਪਹਿਲਾਂ ਜਗ੍ਹਾ ਦੀ ਰਜਿਸਟਰੀ ਕੰਪਨੀ ਦੇ ਨਾਂ ਹੋਣੀ ਚਾਹੀਦੀ ਹੈ। ਇਸ ਦੇ ਆਧਾਰ ’ਤੇ ਰੈਵੇਨਿਊ ਰਿਕਾਰਡ ਕਲੀਅਰ ਹੋਣ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਗਲਾਡਾ ਦੀ ਮਨਜ਼ੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਰੇਰਾ ਦਾ ਰਜਿਸਟ੍ਰੇਸ਼ਨ ਨੰਬਰ ਹੋਣਾ ਲਾਜ਼ਮੀ ਹੈ।
ਉਸ ਤੋਂ ਪਹਿਲਾਂ ਪ੍ਰਾਜੈਕਟ ਦੀ ਬੁਕਿੰਗ ਤਾਂ ਕੀ ਪ੍ਰੋਮੋਸ਼ਨ ਵੀ ਨਹੀਂ ਕੀਤੀ ਜਾ ਸਕਦੀ ਹੈ ਪਰ ਇਸ ਕੰਪਨੀ ਨੂੰ ਇਨ੍ਹਾਂ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਹੈ, ਜਿਸ ਵਲੋਂ ਕਾਰ ਰੈਲੀ ਅਤੇ ਡੀਲਰ ਮੀਟ ਕਰਨ ਦੇ ਨਾਲ ਸੋਸ਼ਲ ਮੀਡੀਆ ਜ਼ਰੀਏ ਪ੍ਰਾਜੈਕਟ ਦੀ ਲੋਕੇਸ਼ਨ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ
NEXT STORY