ਪਾਇਲ/ਦੋਰਾਹਾ/ਖੰਨਾ (ਰਣਧੀਰ ਸਿੰਘ ਧੀਰਾ, ਸੁਖਵੀਰ, ਸੁਖਵਿੰਦਰ ਕੌਰ) : ਹਲਕਾ ਪਾਇਲ ਦੀ ਦਾਣਾ ਮੰਡੀ ’ਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਰਹਿਨੁਮਾਈ ਹੇਠ ਲੋਕ ਮਿਲਣੀ ਅਧੀਨ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ’ਚ ਜੈਕਾਰਿਆਂ ਦੀ ਗੂੰਜ ਦੌਰਾਨ ਹਜ਼ਾਰਾਂ ਲੋਕ ਪੁੱਜੇ। ਰੈਲੀ ’ਚ ਉਚੇਚੇ ਤੌਰ ’ਤੇ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਨ ਤੋਂ ਪਹਿਲਾਂ ਰੈਲੀ ’ਚ ਸ਼ਾਮਲ ਹਜ਼ਾਰਾਂ ਬੀਬੀਆਂ ਵੱਲ ਨੂੰ ਸਿਰ ਝੁਕਾਇਆ ਅਤੇ ਕਿਹਾ ਕਿ ਜਿੰਨਾ ਚਿਰ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕੋਲ ਰਹੇਗੀ, ਓਨਾ ਚਿਰ ਅਕਾਲੀ ਦਲ ਸੱਤਾ ’ਚ ਨਹੀਂ ਆ ਸਕਦਾ, ਕਿਉਂਕਿ ਇਨ੍ਹਾਂ ਦੋਵੇ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਇਨ੍ਹਾਂ ਦੇ ਰਾਜ ’ਚ ਨਸ਼ੇ ਨੇ ਆਪਣੇ ਪੈਰ ਪਸਾਰੇ ਤੇ ਸਾਡੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਉਨ੍ਹਾਂ ਕਿਹਾ ਕਿ ਬਾਦਲ ਤਾਂ ਸਿਰਫ ਪੰਜਾਬ ਨੂੰ ਲੁੱਟਣ ਲਈ ਸੱਤਾ ਦੇ ਸੁਪਨੇ ਲੈ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਅਤੇ ਅਕਾਲੀ ਦਲ ਪੁਰਾਣੀ ਸਾਂਝ ਜੋ ਕਿ ਹੁਣ ਜੱਗ ਜ਼ਾਹਿਰ ਹੋਈ ਹੈ ਅਤੇ ਕੈਪਟਨ ਪਿਛਲੇ ਸਾਢੇ 4 ਸਾਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਅਤੇ ਕਾਂਗਰਸ ਦੇ ਰਾਜ ’ਚ ਬਾਦਲਾਂ ਦੀ ਚੱਲਦੀ ਰਹੀ, ਜਿਸ ਤੋਂ ਹਰ ਪੰਜਾਬੀ ਭਲੀ-ਭਾਂਤ ਜਾਣੂ ਹੋ ਚੁੱਕਾ ਹੈ। ‘ਆਪ’ ’ਤੇ ਵਰ੍ਹਦਿਆ ਚੰਨੀ ਨੇ ਕਿਹਾ ਕਿ ਮੈਂ ਅਸਲੀ ਆਮ ਆਦਮੀ ਹਾਂ ਤੇ ਗਰੀਬਾਂ ਦਾ ਸੇਵਾਦਾਰ ਹਾਂ, ਜਦ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ’ਤੇ ਕਬਜ਼ੇ ਕਰਨਾ ਚਾਹੁੰਦੇ ਹਨ ਪਰ ਪੰਜਾਬ ਦੇ ਬਹਾਦਰ ਲੋਕ ਬਾਹਰੀ ਲੋਕਾਂ ਨੂੰ 2022 ’ਚ ਬਾਹਰਲਾ ਰਸਤਾ ਦਿਖਾ ਦੇਣਗੇ। ਪੰਜਾਬ ਕੋਈ ਸ਼ਾਮਲਾਟ ਨੀ ਕਿ ਇੱਥੇ ਆ ਕੇ ਕੋਈ ਵੀ ਕਬਜ਼ਾ ਕਰ ਲਵੇ।
ਇਹ ਵੀ ਪੜ੍ਹੋ : ਕਿਸਾਨਾਂ ਨੇ ਸਿਰਫ ਮੋਦੀ ਸਰਕਾਰ ਤੋਂ ਜੰਗ ਹੀ ਨਹੀਂ ਜਿੱਤੀ, ਦੇਸ਼ ਦੇ ਲੋਕਾਂ ਦੇ ਦਿਲ ਵੀ ਜਿੱਤੇ : ਮਾਨ
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈ ਕੇ ਕੋਈ ਪਰਉਪਕਾਰ ਨਹੀਂ ਕੀਤਾ ਕਿਉਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਕਿਸਾਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੁੱਖ ਮੰਤਰੀ ਚੰਨੀ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਚੰਨੀ ਨੇ ਗਰੀਬਾਂ ਦੀ ਬਾਂਹ ਫੜੀ ਹੈ ਅਤੇ ਉਹ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ’ਤੇ ਪਹਿਰਾ ਦੇ ਰਹੇ ਹਨ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਪਾਇਲ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਹਲਕਾ ਪਾਇਲ ਅੰਦਰ ਮੇਰੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪਸੀਨਾ ਡੁੱਲ੍ਹਿਆ ਹੈ, ਜਿਸ ਕਰ ਕੇ ਹਲਕੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਰੈਲੀ ਨੂੰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਰੁਪਿੰਦਰ ਸਿੰਘ ਰਾਜਾ ਗਿੱਲ, ਵਿਧਾਇਕ ਅਮਰੀਕ ਸਿੰਘ ਢਿਲੋਂ, ਵਿਧਾਇਕ ਰਕੇਸ਼ ਪਾਂਡੇ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਪਾਵਰਕਾਮ ਨੂੰ ਵਿੱਤੀ ਘਾਟੇ ’ਚ ਡੋਬਣ ਲਈ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਜ਼ਿੰਮੇਵਾਰ: ਅਰੋੜਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ’ਚ ਆਂਗਣਵਾੜੀ ਵਰਕਰਾਂ 12 ਦਸੰਬਰ ਨੂੰ ਕਰਨਗੀਆਂ ਰੋਸ ਮਾਰਚ
NEXT STORY