ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ 5+3+3+4 ਮਾਡਲ ਨੂੰ ਲਾਗੂ ਕਰ ਦਿੱਤਾ ਹੈ। ਪੰਜਾਬ ਦੇ ਬੱਚੇ ਹੁਣ 10+2 ਦੇ ਪੁਰਾਣੇ ਮਾਡਲ ਦੀ ਬਜਾਏ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਧੀਨ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਸਕੂਲਾਂ 'ਚ ਪੜ੍ਹਾਈ ਕਰਨਗੇ। ਮਾਡਲ ਦੀ ਸ਼ੁਰੂਆਤ ਫਾਊਂਡੇਸ਼ਨ ਸਟੇਜ ਦੇ ਅਧੀਨ ਪ੍ਰੀ-ਪ੍ਰਾਈਮਰੀ ਕਲਾਸ ਤੋਂ ਕੀਤੀ ਗਈ ਹੈ। ਪੰਜਾਬ ਦੇ 12,819 ਸਰਕਾਰੀ ਸਕੂਲਾਂ 'ਚ 14 ਲੱਖ ਬੱਚਿਆਂ ਨੂੰ 5+3+3+4 ਮਾਡਲ ਦੇ ਤਹਿਤ ਦਾਖ਼ਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਬਾਰੇ ਵੱਡੀ UPDATE, ਆ ਗਿਆ ਮੰਤਰੀ ਭੁੱਲਰ ਦਾ ਬਿਆਨ
ਨਵੇਂ ਮਾਡਲ ਦੇ ਤਹਿਤ 3 ਸਾਲ ਦੇ ਬੱਚਿਆਂ ਨੂੰ ਨਰਸਰੀ ਕਲਾਸ 'ਚ ਦਾਖ਼ਲਾ ਦਿੱਤਾ ਗਿਆ ਹੈ। ਨਵੇਂ ਮਾਡਲ ਦਾ ਪਹਿਲਾ ਪੱਧਰ ਫਾਊਂਡੇਸ਼ਨ ਸਟੇਜ 3 ਸਾਲ ਦੀ ਉਮਰ 'ਚ ਨਰਸਰੀ ਕਲਾਸ ਤੋਂ ਸ਼ੁਰੂ ਹੋ ਜਾਂਦਾ ਹੈ। ਨਰਸਰੀ ਤੋਂ ਬਾਅਦ ਐੱਲ. ਕੇ. ਜੀ., ਯੂ. ਕੇ. ਜੀ, ਪਹਿਲੀ ਅਤੇ ਦੂਜੀ ਜਮਾਤ ਤੋਂ ਬਾਅਦ ਫਾਊਂਡੇਸ਼ਨ ਸਟੇਜ ਪੂਰੀ ਹੋਵੇਗੀ। ਜਦੋਂ ਕਿ ਪੁਰਾਣੀ ਪੜ੍ਹਾਈ ਦੇ ਮਾਡਲ 10+2 'ਚ ਬੱਚੇ ਐੱਲ. ਕੇ. ਜੀ., ਯੂ. ਕੇ. ਜੀ ਤੋਂ ਬਾਅਦ ਲੈਂਦੇ ਸੀ। ਪਹਿਲੀ ਕਲਾਸ 'ਚ 6 ਸਾਲ ਦੀ ਉਮਰ 'ਚ ਨਿੱਜੀ ਸਕੂਲਾਂ 'ਚ ਦਾਖ਼ਲਾ ਲੈਂਦੇ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਪਵੇਗੀ ਰਿਕਾਰਡ ਤੋੜ ਗਰਮੀ! ਵਰ੍ਹ ਰਹੀ ਅੱਗ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਸਾਵਧਾਨ
ਨਵੇਂ ਮਾਡਲ ਦੇ ਫਾਊਂਡੇਸ਼ਨ ਸਟੇਜ 'ਚ ਬੱਚਾ 3 ਸਾਲ ਤੋਂ ਲੈ ਕੇ 8 ਸਾਲ ਦੀ ਉਮਰ ਪੂਰੀ ਕਰੇਗਾ। ਪ੍ਰੀਪੇਟਰੀ ਸਟੇਜ 'ਚ ਬੱਚਾ 8 ਸਾਲ ਦੀ ਉਮਰ 'ਚ ਤੀਜੀ ਜਮਾਤ 'ਚ ਦਾਖ਼ਲਾ ਲਵੇਗਾ । ਇਸ ਤੋਂ ਬਾਅਦ ਚੌਥੀ ਅਤੇ 5ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰੇਗਾ। ਮਿਡਲ ਸਟੇਜ 'ਚ 11 ਸਾਲ ਦੀ ਉਮਰ 'ਚ 8ਵੀਂ ਜਮਾਤ ਦੀ ਪੜ੍ਹਾਈ ਕਰੇਗਾ। ਸੈਕੰਡਰੀ ਸਟੇਜ 'ਚ ਬੱਚਾ 14 ਸਾਲ ਦੀ ਉਮਰ 'ਚ 9ਵੀਂ ਜਮਾਤ 'ਚ ਦਾਖ਼ਲ ਹੋਵੇਗਾ ਅਤੇ 18 ਸਾਲ ਦੀ ਉਮਰ 'ਚ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰ ਲਵੇਗਾ।
ਤਣਾਅ ਬਗੈਰ ਪੜ੍ਹਾਈ ਕਰ ਸਕਣਗੇ ਬੱਚੇ
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਵੀਂ ਸਿੱਖਿਆ ਨੀਤੀ ਦਾ ਮਕਸਦ ਬੱਚਿਆਂ ਨੂੰ ਤਣਾਅ ਦੇ ਬਗੈਰ ਪੜ੍ਹਾਈ ਕਰਾਉਣਾ ਹੈ। ਪੜ੍ਹਾਈ ਦਾ ਤਣਾਅ ਬੱਚਿਆਂ ਦੇ ਦਿਮਾਗ 'ਤੇ ਅਸਰ ਨਾ ਕਰੇ, ਇਸ ਲਈ ਨਵੇਂ ਮਾਡਲ ਨੂੰ ਚੁਣਿਆ ਗਿਆ ਹੈ। ਸ਼ੁਰੂਆਤ 5 ਸਾਲ ਦੀ ਅਜਿਹੀ ਪੜ੍ਹਾਈ ਤੋਂ ਕੀਤੀ ਗਈ ਹੈ, ਜਿਸ 'ਚ ਬੱਚਿਆਂ ਨੂੰ ਅਗਲੀਆਂ ਜਮਾਤਾਂ ਦੀ ਪੜ੍ਹਾਈ ਲਈ ਅਸਾਨ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੁੱਧ ਨਸ਼ਿਆਂ ਵਿਰੁੱਧ' ਤਹਿਤ 1.3 ਕਿੱਲੋ ਹੈਰੋਇਨ, ਡਰੱਗ ਮਨੀ ਸਣੇ 132 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY