ਕੋਟ ਈਸੇ ਖਾਂ (ਗਾਂਧੀ) : ਕਸਬਾ ਕੋਟ ਈਸੇ ਖਾਂ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਚੋਰੀ ਦੀ ਇਕ ਘਟਨਾ ਨੂੰ ਚੋਰਾਂ ਨੇ ਮੰਗਲਵਾਰ ਸ਼ਾਮ ਨੂੰ ਮਸੀਤਾ ਰੋਡ 'ਤੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਅੰਜਾਮ ਦਿੱਤਾ, ਜਿੱਥੇ ਇਕ ਘਰ ਵਿਚੋਂ ਚੋਰ ਸੋਨਾ, ਨਕਦੀ ਅਤੇ ਇਕ ਰਿਵਾਲਵਰ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰੰਜਨ ਧੀਂਗੜਾ ਅਤੇ ਕੁਲਦੀਪ ਧੀਂਗੜਾ ਨੇ ਪੁਲਸ ਕੋਲ ਲਿਖਤੀ ਦਰਖਾਸਤ ਵਿਚ ਇਹ ਦੱਸਿਆ ਕਿ ਮੰਗਲਵਾਰ ਸ਼ਾਮ ਤਕਰੀਬਨ ਸਾਢੇ ਕੁ ਸੱਤ ਵਜੇ ਉਹ ਆਪਣੇ ਸਾਰੇ ਪਰਿਵਾਰ ਨਾਲ ਕਿਤੇ ਕੰਮ ਗਏ ਸੀ, ਜਦ 9 ਵਜੇ ਉਹ ਵਾਪਸ ਘਰ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਵਿਚ ਬਣੀ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਸਾਮਾਨ ਇਧਰ ਉਧਰ ਖਿੱਲਰਿਆ ਪਿਆ ਸੀ ਜਦੋਂ ਉਨ੍ਹਾਂ ਅੰਦਰ ਦੇਖਿਆ ਤਾਂ ਅਲਮਾਰੀ ਵਿਚ ਰੱਖਿਆ ਤਕਰੀਬਨ 20 ਤੋਲੇ ਸੋਨਾ, ਇਕ ਰਿਵਾਲਵਰ ਅਤੇ ਤਕਰੀਬਨ 5 ਹਜ਼ਾਰ ਰੁਪਏ ਅਲਮਾਰੀ ਵਿਚੋਂ ਗਾਇਬ ਸਨ।
ਪੁਲਸ ਵਲੋਂ ਦਰਖਾਸਤ ਲੈ ਕੇ ਚੋਰਾਂ ਦੀ ਭਾਲ ਜਾਰੀ ਹੈ।ਕਸਬੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਕਸਬਾ ਨਿਵਾਸੀਆਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ।
ਵਾਇਰਲ ਮੈਸੇਜ ਦਾ ਬੁਖਾਰ : ਪਠਾਨਕੋਟ 'ਚ ਲੀਚੀ ਦਾ ਕਾਰੋਬਾਰ ਡਗਮਗਾਇਆ
NEXT STORY