ਬਠਿੰਡਾ (ਕੁਨਾਲ ਬਾਂਸਲ) : ਬੀਤੇ ਦਿਨ ਬਠਿੰਡਾ ਡੀਸੀ ਦਫ਼ਤਰ ਦੀ ਇਮਾਰਤ 'ਚ ਬਣੇ ਸੇਵਾ ਕੇਂਦਰ 'ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ। ਦੋਸ਼ੀ ਡੀਵੀਆਰ ਚੋਰੀ ਕਰਕੇ ਫਰਾਰ ਹੋ ਗਿਆ ਸੀ, ਜਿਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੇਵਾ ਕੇਂਦਰ ਦੇ ਸਾਰੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਦਿਆਂ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਗੁਰਵੰਤ ਸਿੰਘ ਨਾਂ ਦਾ ਮੁਲਜ਼ਮ, ਜੋ ਕਿ ਸੇਵਾ ਕੇਂਦਰ ਦਾ ਹੀ ਮੁਲਾਜ਼ਮ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕੋਲੋਂ ਚੋਰੀ ਕੀਤੀ ਲੱਖਾਂ ਦੀ ਨਕਦੀ, ਡੀਵੀਆਰ ਅਤੇ ਇਕ ਕਾਰ ਬਰਾਮਦ ਹੋਈ ਹੈ, ਜਿਸ ਰਾਹੀਂ ਉਹ ਪੁਲਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਮੂਵਮੈਂਟ, ਪੁਲਸ ਨੇ ਸੀਲ ਕੀਤਾ ਇਲਾਕਾ
ਮੁਲਜ਼ਮ ਪਿਛਲੇ ਡੇਢ ਸਾਲ ਤੋਂ ਬਠਿੰਡਾ ਦੇ ਸੇਵਾ ਕੇਂਦਰ 'ਚ ਕੰਮ ਕਰ ਰਿਹਾ ਸੀ। ਸੇਵਾ ਕੇਂਦਰ ਬੰਦ ਹੋਣ ਤੋਂ ਬਾਅਦ ਇਸ ਵਿਅਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਉਕਤ ਵਿਅਕਤੀ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਹੋਰ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PSPCL ਦਾ ਲਾਈਨਮੈਨ, ਪਤਨੀ ਤੇ ਭਰਜਾਈ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
NEXT STORY