ਲੁਧਿਆਣਾ (ਗੌਤਮ)- ਲੁਧਿਆਣਾ ਦੇ ਸ਼ਿਮਲਾਪੁਰੀ ਇਕਾਲੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਾਬਾ ਰੋਡ ’ਤੇ ਸਥਿਤ ਇਕ ਕੋਠੀ ’ਚ ਇਕ ਚੋਰ ਨੇ ਲਗਾਤਾਰ 3 ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹੀ ਨਹੀਂ, ਉਸ ਨੇ ਉੱਥੇ ਪਹਿਲੀ ਵਾਰ ਚੋਰੀ ਕਰਨ ਤੋਂ ਬਾਅਦ ਕੋਠੀ ਨੂੰ ਆਪਣਾ ਜਿੰਦਾ ਵੀ ਲਾ ਦਿੱਤਾ ਸੀ।
ਵਾਰਦਾਤ ਦਾ ਘਰ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ, ਜਿਸ ’ਚ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਾ, ਜਿਸ ’ਤੇ ਉਸ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ- ਭਾਬੀ ਦੇ ਪਿਆਰ 'ਚ ਅੰਨ੍ਹੇ ਦਿਓਰ ਨੇ ਕੀਤਾ ਵੱਡਾ ਕਾਂਡ, ਰਸਤੇ 'ਚੋਂ ਹਟਾਉਣ ਲਈ ਭਰਾ ਨੂੰ ਉਤਾਰ ਦਿੱਤਾ ਮੌਤ ਦੇ ਘਾਟ
ਘਰ ਦੇ ਮਾਲਕ ਬਸੰਤ ਸਿਟੀ ਦੇ ਰਹਿਣ ਵਾਲੇ ਦਿਨੇਸ਼ ਢੰਡ ਨੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਕਾਰੋਬਾਰ ਹੈ। ਉਨ੍ਹਾਂ ਦੀ ਕੋਠੀ ’ਚ ਕਾਫੀ ਸਾਮਾਨ ਰੱਖਿਆ ਹੋਇਆ ਹੈ ਅਤੇ ਕੋਠੀ ਬੰਦ ਰਹਿੰਦੀ ਹੈ। ਉਹ ਖੁਦ ਬਸੰਤ ਸਿਟੀ ’ਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਨੇ ਬਾਹਰ ਜਾਣਾ ਸੀ, ਜਿਸ ਲਈ ਉਹ ਕੋਠੀ ’ਚ ਰੱਖਿਆ ਸਾਮਾਨ ਲੈਣ ਲਈ ਆਏ ਸਨ।
ਇਸ ਦੌਰਾਨ ਜਦੋਂ ਉਹ ਕੋਠੀ ’ਚ ਪੁੱਜੇ ਤਾਂ ਦੇਖਿਆ ਕਿ ਕੋਠੀ ਅੰਦਰ ਅਤੇ ਬਾਹਰ ਜਿੰਦਾ ਟੁੱਟਾ ਹੋਇਆ ਹੈ ਅਤੇ ਗੇਟ ’ਤੇ ਕੋਈ ਦੂਜਾ ਜਿੰਦਾ ਲੱਗਾ ਹੋਇਆ ਹੈ। ਅੰਦਰ ਜਾ ਕੇ ਦੇਖਿਆ ਤਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਕੋਠੀ ਦੇ ਬਾਥਰੂਮ ’ਚ ਲੱਗੀਆਂ ਟੂਟੀਆਂ, ਮੰਦਰ ’ਚ ਪਿਆ ਕੈਸ਼ ਅਤੇ ਹੋਰ ਸਾਮਾਨ ਗਾਇਬ ਸੀ, ਜਿਸ ’ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਸ਼ਿਮਲਾਪੁਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਵਾਰੀਆਂ ਬਣ ਕੇ ਆਏ ਠੱਗ, ਪੈਸੇ ਤੁੜਵਾਉਣ ਗਏ ਗਰੀਬ ਚਾਲਕ ਦਾ ਈ-ਰਿਕਸ਼ਾ ਲੈ ਕੇ ਹੋਏ ਫਰਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸ ਵੱਲੋਂ ਜਾਰੀ ਹੋਣ ਵਾਲੀ ਉਮੀਦਵਾਰਾਂ ਦੀ ਤੀਜੀ ਲਿਸਟ 'ਚ MP ਗੁਰਜੀਤ ਔਜਲਾ ਨੂੰ ਟਿਕਟ ਮਿਲਣਾ ਲਗਭਗ ਤੈਅ
NEXT STORY