ਸ੍ਰੀ ਮੁਕਤਸਰ ਸਾਹਿਬ (ਪਵਨ) - ਬਰਕੰਦੀ ਰੋਡ 'ਤੇ ਰਾਮ ਸ਼ਰਨਮ ਆਸ਼ਰਮ ਦੇ ਸਾਹਮਣੇ ਸਥਿਤ ਗੁਰੂ ਨਾਨਕ ਨਗਰ ਦੀ ਗਲੀ ਵਿਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਗਹਿਣੇ ਉਡਾ ਲਏ। ਮਕਾਨ ਮਾਲਕ ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਕ ਮਹੀਨੇ ਤੋਂ ਕਿਸੇ ਹੋਰ ਸ਼ਹਿਰ ਵਿਚ ਰਹਿ ਰਹੇ ਹਨ। ਇਕ ਹਫ਼ਤਾ ਪਹਿਲਾਂ ਉਹ ਘਰ ਵਿਚ ਗੇੜਾ ਵੀ ਮਾਰ ਕੇ ਗਏ ਸਨ ਪਰ ਅੱਜ ਜਦੋਂ ਉਹ ਪਰਿਵਾਰ ਸਮੇਤ ਘਰ ਵਾਪਸ ਆਏ ਤਾਂ ਵੇਖਿਆ ਕਿ ਪੂਰੇ ਘਰ 'ਚ ਖਿਲਾਰਾ ਪਿਆ ਹੋਇਆ ਸੀ ਅਤੇ ਘਰ ਵਿਚੋਂ ਸੋਨਾ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰ ਲੈ ਗਏ ਸਨ।
ਬਲਵੀਰ ਸਿੰਘ ਅਨੁਸਾਰ ਚੋਰ ਘਰੋਂ 7 ਤੋਲੇ ਸੋਨਾ, 20 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਇਲ ਅਤੇ ਇਕ ਲੈਪਟਾਪ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਣ 'ਤੇ ਮੌਕੇ 'ਤੇ ਥਾਣਾ ਸਿਟੀ ਐੱਸ. ਐੱਚ. ਓ. ਤੇਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਤੇ ਫਿੰਗਰ ਪ੍ਰਿੰਟ ਮਾਹਿਰ ਬੁਲਾ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਰਮਨਜੀਤ ਨੇ ਜ਼ਿਲਾ ਪੱਧਰੀ ਮੁਕਾਬਲੇ 'ਚੋਂ ਹਾਸਲ ਕੀਤਾ ਤੀਜਾ ਸਥਾਨ
NEXT STORY