ਖਰੜ (ਰਣਬੀਰ) : ਇਕ ਨਿਰਮਾਣ ਅਧੀਨ ਕੋਠੀ ਦੇ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਇਰਾਦੇ ਨਾਲ ਦਾਖ਼ਲ ਹੋਏ 2 ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ, ਜਦੋਂ ਕਿ ਉਨ੍ਹਾਂ ਦਾ ਇਕ ਹੋਰ ਸਾਥੀ ਫ਼ਰਾਰ ਹੋਣ ’ਚ ਕਾਮਯਾਬ ਰਿਹਾ। ਕਾਬੂ ਕੀਤੇ ਗਏ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਬਿਹਾਰ ਨਿਵਾਸੀ ਅਰਵਿੰਦ ਕੁਮਾਰ, ਮੁਸਤਾਜ਼ ਆਲਮ ਅਤੇ ਕਮਬਾਲੀ ਮੋਹਾਲੀ ਨਿਵਾਸੀ ਸ਼ਿਵਾ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਫ਼ਰਾਰ ਹੋਏ ਤੀਸਰੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਨਿਵਾਸੀ ਤਰੁਣਦੀਪ ਨੇ ਦੱਸਿਆ ਕਿ ਸੈਕਟਰ-127 ਗਿਲਕੋ ਵੈਲੀ ’ਚ ਉਨ੍ਹਾਂ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ।
ਬੀਤੀ 17-18 ਅਗਸਤ ਨੂੰ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਬਲਜਿੰਦਰ ਸਿੰਘ ਨੇ ਫੋਨ ’ਤੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਤਿੰਨ ਮੁੰਡੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਜਿਨ੍ਹਾਂ ਵਿੱਚੋਂ 2 ਕੁੜੀਆਂ ਨੂੰ ਉਨ੍ਹਾਂ ਵੱਲੋਂ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਹੈ, ਜਦੋਂਕਿ ਇਕ ਫ਼ਰਾਰ ਹੋ ਗਿਆ ਹੈ।
ਇਸ ਦੌਰਾਨ ਫੜ੍ਹੇ ਗਏ ਦੋ ਦੋਸ਼ੀਆਂ ਨੇ ਆਪਣੀ ਪਛਾਣ ਅਰਵਿੰਦ ਕੁਮਾਰ ਅਤੇ ਮੁਸਤਾਜ਼ ਆਲਮ ਵਜੋਂ ਦੱਸੀ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਸ਼ਿਵਾ ਕੁਮਾਰ ਫ਼ਰਾਰ ਹੈ, ਜੋ ਕਿ ਮੋਹਾਲੀ ’ਚ ਰਹਿੰਦਾ ਹੈ। ਉਪਰੰਤ ਮੌਕੇ ’ਤੇ ਪੁਲਸ ਨੂੰ ਸਹਿ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ’ਤੇ ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਫ਼ਰਾਰ ਤੀਜੇ ਦੋਸ਼ੀ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰ ਰੋਜ਼ ਵੱਢੇ ਜਾਂਦੇ ਹਨ 4 ਕਰੋੜ ਦਰਖ਼ਤ, ਹੁਣ ਵੀ ਹੋ ਜਾਓ ਸਾਵਧਾਨ
NEXT STORY