ਮਾਹਿਲਪੁਰ, (ਜ. ਬ.)- ਬਲਾਕ ਮਾਹਿਲਪੁਰ ਦੇ ਪਿੰਡ ਬੰਬੇਲੀ ਵਿਚ ਚੋਰਾਂ ਨੇ ਇਕ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦ ਉਹ ਇਕ ਧਾਰਮਕ ਸਥਾਨ ’ਤੇ ਗਏ ਹੋਏ ਸਨ। ਦਿਨ ਦਿਹਾਡ਼ੇ ਚੋਰ ਲੱਖਾਂ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਬੰਬੇਲੀ ਨੇ ਦੱਸਿਆ ਕਿ ਉਸਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਹਰ ਐਤਵਾਰ ਦੀ ਤਰ੍ਹਾਂ ਅਾਪਣੇ ਲਡ਼ਕੇ ਬਲਰਾਜ ਸਿੰਘ ਤੇ ਲਡ਼ਕੀ ਸੰਦੀਪ ਕੌਰ ਨਾਲ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਉਸਨੇ ਦੱਸਿਆ
ਕਿ ਜਦ ਉਹ 12.30 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਚੋਰ ਘਰ ਦੀ ਦੀਵਾਰ ਟੱਪ ਕੇ ਅੰਦਰਲੇ ਦਰਵਾਜ਼ਿਅਾਂ ਦੀ ਭੰਨ ਤੋਡ਼ ਕਰਕੇ ਅਲਮਾਰੀਆਂ ਵਿਚੋਂ 1 ਸੋਨੇ ਦੀ ਚੇਨ, 6 ਅੰਗੂਠੀਆਂ, 2 ਜੋਡ਼ੀ ਵਾਲੀਆਂ, 2 ਜੋਡ਼ੀ ਟਾਪਸ, 2 ਚੂਡ਼ੀਆਂ, 2 ਜੋਡ਼ੀ ਚਾਂਦੀ ਦੀਆਂ ਝਾਂਜਰਾਂ, 2 ਪਾਸਪੋਰਟ, 12 ਹਜ਼ਾਰ ਨਕਦ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ।
ਸਡ਼ਕ ਵਿਚ ਖੇਡ ਰਹੇ ਬੱਚਿਆਂ ਨੇ ਅੰਦਰੋਂ ਬਾਹਰ ਨਿਕਲਦੇ ਚੋਰਾਂ ਨੂੰ ਦੇਖ ਕੇ ਸ਼ੋਰ ਮਚਾਇਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਪਰ ਤਦ ਤੱਕ ਚੋਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਬੱਚਿਅਾਂ ਨੇ ਭੱਜ ਰਹੇ ਚੋਰਾਂ ਦੀ ਗਿਣਤੀ 5 ਦੇ ਕਰੀਬ ਦੱਸੀ। ਘਟਨਾ ਦੀ ਸੂਚਨਾ ਤੁਰੰਤ ਚੱਬੇਵਾਲ ਪੁਲਸ ਨੂੰ ਦਿੱਤੀ ਗਈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।
ਧੀ ਨੂੰ ਪੇਪਰ ਦਿਵਾਉਣ ਗਿਆ ਪਿਉ ਹੋਇਆ ਲੁੱਟ ਦਾ ਸ਼ਿਕਾਰ
NEXT STORY