ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਕਰੀਮਉਲਾ ਵਿਖੇ ਖੇਤਾਂ ਵਿੱਚ ਬਣੇ ਇਕੱਲੇ ਕਿਸਾਨ ਦੇ ਘਰ ਵਿੱਚ ਦੁਪਹਿਰੇ ਚਿੱਟੇ ਦਿਨ ਕਰੀਬ 12.30 ਵਜੇ 18-20 ਹਥਿਆਰਬੰਦ ਵਿਅਕਤੀਆਂ ਨੇ ਧਾਵਾ ਬੋਲਦਿਆਂ 72 ਸਾਲ ਲਬਜ਼ੁਰਗ ਨੂੰ ਕੁਰਸੀ ਨਾਲ ਬੰਨ ਕੇ ਘਰ ਦੀ ਫੋਲਾ ਫਰਾਲੀ ਕੀਤੀ ਅਤੇ ਕਰੀਬ 1 ਲੱਖ ਰੁਪਏ ਦੀ ਨਗਦੀ ਘਰੋਂ ਲੁੱਟ ਕੇ ਫ਼ਰਾਰ ਹੋ ਗਏ ।
ਪੀੜਤ ਵਿਧਵਾ ਬਜ਼ੁਰਗ ਗੁਰਜੀਤ ਕੌਰ ਪਤਨੀ ਸਵ. ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਅੰਦਰ ਬੈਠੀ ਹੋਈ ਸੀ। ਗੱਡੀਆਂ ਵਿੱਚ ਸਵਾਰ ਹੋ ਕੇ 18-20 ਅਣਪਛਾਤੇ ਵਿਅਕਤੀ ਜਿਨ੍ਹਾਂ ਵਿੱਚ 7 ਔਰਤਾਂ ਵੀ ਸ਼ਾਮਿਲ ਸਨ, ਆ ਕੇ ਧਾਵਾ ਬੋਲ ਦਿੱਤਾ ਅਤੇ ਕਿਹਾ ਕਿ ਇਹ ਘਰ ਸਾਡਾ ਹੈ ਅਤੇ ਉਸਨੂੰ ਬਾਹਰ ਕੁਰਸੀ 'ਤੇ ਉਸਦੀ ਚੁੰਨੀ ਨਾਲ ਹੀ ਬੰਨ ਕੇ (ਬੰਧਕ ਬਣਾਕੇ) ਘਰ ਵਿੱਚ ਫੋਲਾ ਫਰਾਲੀ ਕੀਤੀ ਅਤੇ ਕਰੀਬ 1 ਲੱਖ ਰੁਪਏ ਦੀ ਨਗਦੀ ਲੁੱਟ ਕੇ ਲੈ ਗਏ ।
ਪੀੜਤ ਬੀਬੀ ਗੁਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਆਪਣੇ ਪੁੱਤਰ ਰਣਧੀਰ ਸਿੰਘ ਨਾਲ ਰਹਿੰਦੀ ਹੈ ਅਤੇ ਇੱਕ ਕਰਿੰਦਾ ਰੱਖਿਆ ਹੋਇਆ ਹੈ। ਮੇਰਾ ਬੇਟਾ ਰਣਧੀਰ ਸਿੰਘ ਲੁਧਿਆਣਾ ਕੋਰਟ ਗਿਆ ਹੋਇਆ ਸੀ ਅਤੇ ਮੈਂ ਘਰ ਅੰਦਰ ਬੈਠੀ ਸੀ ਜਦ ਕਿ ਸਾਡਾ ਨੌਕਰ ਭਈਆ ਹੀ ਘਰ ਸੀ । ਪਹਿਲਾਂ ਤਾਂ ਇਹਨਾਂ ਅਣਪਛਾਤਿਆਂ ਨੇ ਮੈਨੂੰ ਬੰਧਕ ਬਣਾ ਲਿਆ ਅਤੇ ਫਿਰ ਮੇਰੇ ਕਰਿੰਦੇ ਦੀ ਮਾਰ-ਕੁੱਟ ਕੀਤੀ ਅਤੇ ਉਹ ਡਰਦਾ ਮਾਰਾ ਭੱਜ ਗਿਆ । ਅਚਾਨਕ ਮੇਰੇ ਬੇਟੇ ਰਣਧੀਰ ਸਿੰਘ ਨੂੰ ਕੋਰਟ ਵਿੱਚ ਪੈਸਿਆਂ ਦੀ ਲੋੜ ਪੈ ਗਈ ਅਤੇ ਉਹ ਘਰ ਪੈਸੇ ਚੁੱਕਣ ਲਈ ਦੂਸਰੇ ਰਸਤੇ ਤੋਂ ਆਇਆ ਤਾਂ ਉਸਨੇ ਘਰ ਅੰਦਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਵੇਖ ਕੇ ਪਹਿਲਾਂ 112 'ਤੇ ਕਾਲ ਕੀਤੀ ਅਤੇ ਫਿਰ ਥਾਣਾ ਦਾਖਾ ਨੂੰ ਸੂਚਿਤ ਕੀਤਾ । ਇਹ ਅਣਪਛਾਤੇ ਹਥਿਆਰਬੰਦ ਵਿਅਕਤੀ ਕਰੀਬ 4 ਘੰਟੇ ਘਰ ਅੰਦਰ ਹੁੱਲੜਬਾਜ਼ੀ ਕਰਦੇ ਰਹੇ। ਇੱਥੋਂ ਤੱਕ ਕਿ ਇਹ ਵੀ ਬਜ਼ੁਰਗ ਮਾਤਾ ਨੂੰ ਕਹਿੰਦੇ ਰਹੇ ਕਿ ਇਹ ਘਰ ਸਾਡਾ ਹੈ ਅਸੀਂ ਕਬਜ਼ਾ ਲੈਣ ਆਏ ਹਾਂ, ਤੁਸੀਂ ਹੁਣ ਇਥੋਂ ਕਿਨਾਰਾ ਕਰ ਜਾਓ । ਥਾਣਾ ਦਾਖਾ ਦੀ ਪੁਲਸ ਨੂੰ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਮੇਤ ਪੁਲਸ ਫੋਰਸ ਮੌਕੇ 'ਤੇ ਪੁੱਜੇ ਤਾਂ ਪੁਲਸ ਨੂੰ ਵੇਖਦਿਆਂ ਇਹ ਹਥਿਆਰਬੰਦ ਵਿਅਕਤੀ ਫਰਾਰ ਹੋ ਗਏ ਅਤੇ ਜਾਂਦੇ ਹੋਏ ਘਰ ਦੇ ਬਾਹਰ ਲੱਗੇ ਕੈਮਰੇ ਨੂੰ ਵੀ ਪੁੱਟ ਕੇ ਨਾਲ ਲੈ ਗਏ ।
ਗੰਭੀਰ ਰੂਪ ਵਿੱਚ ਵਿਧਵਾ ਮਾਤਾ ਨੂੰ ਸੁਧਾਰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਵੇਖਦਿਆਂ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਰੈਫਰ ਕਰ ਦਿੱਤਾ ਗਿਆ । ਥਾਣਾ ਦਾਖਾ ਦੀ ਪੁਲਸ ਨੇ ਮੋਹਿਤ, ਹੈਪੀ ਵਾਸੀਆਨ ਲੁਧਿਆਣਾ ਅਤੇ 15-20 ਅਣਪਛਾਤੇ ਵਿਅਕਤੀਆਂ ਵਿਰੁੱਧ ਜੇਰੇ ਧਾਰਾ 329 (3), 329 (4), 305, 115 (2), 127 (2), 190, 324 (4), 62 ਬੀ.ਐਨ.ਐੱਸ ਅਧੀਨ ਕੇਸ ਦਰਜ ਕਰ ਲਿਆ ਹੈ ਜਿਸ ਦੀ ਪੜਤਾਲ ਏ.ਐੱਸ.ਆਈ ਕੁਲਦੀਪ ਸਿੰਘ ਕਰ ਰਹੇ ਹਨ ।
ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਹਥਿਆਰਬੰਦ ਵਿਅਕਤੀਆਂ ਦੀਆਂ ਜੋ ਡਾਂਗਾਂ ਭੱਜਦੇ ਸਮੇਂ ਛੱਡ ਗਏ ਸਨ, ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਦੋਸ਼ੀ ਜਲਦ ਹੀ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਵਾਸੀਆਂ ਲਈ ਖ਼ੁਸ਼ਖਬਰੀ : ਜਲਦ ਸ਼ੁਰੂ ਹੋਣ ਜਾ ਰਿਹਾ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ
NEXT STORY