ਅੰਮ੍ਰਿਤਸਰ, (ਬੌਬੀ)- ਥਾਣਾ ਈ-ਡਵੀਜ਼ਨ ਦੇ ਐੱਸ. ਐੱਚ. ਓ. ਪ੍ਰਵੇਸ਼ ਚੋਪਡ਼ਾ ਤੇ ਏ. ਐੱਸ. ਆਈ. ਜਨਕ ਰਾਜ ਨੇ ਧਾਰਾ 379, 411 ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸ਼ੁਭਜੀਤ ਸਿੰਘ ਉਰਫ ਸ਼ੁਭਮ ਪੁੱਤਰ ਸਤਬੀਰ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਨਿਰਮਲ ਸਿੰਘ ਗਲੀ ਨੰ. 7 ਡਰੰਮਾਂ ਵਾਲਾ ਬਾਜ਼ਾਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਤੇ ਅਜੇ ਕੁਮਾਰ ਉਰਫ ਮੁਗਲੀ ਪੁੱਤਰ ਰਾਜੇਸ਼ ਕੁਮਾਰ ਵਾਸੀ ਗਲੀ ਨੰ. 8 ਰਾਂਝੇ ਦੀ ਹਵੇਲੀ ਨਜ਼ਦੀਕ ਗੰਦਾ ਨਾਲਾ ਗੁ. ਸ਼ਹੀਦਾਂ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤੀ ਸਫੈਦ ਰੰਗ ਦੀ ਐਕਟਿਵਾ ਨੰ. ਪੀ ਬੀ 02 ਬੀ ਟੀ 1219 ਤੇ ਮੋਬਾਇਲ ਬਰਾਮਦ ਕਰ ਕੇ ਹਿਰਾਸਤ ਵਿਚ ਲਿਆ। ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਇਕ ਹੋਰ ਮੋਬਾਇਲ ਬਰਾਮਦ ਹੋਇਆ। ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬੈਂਕ ਗਾਰੰਟੀ ਲੈ ਕੇ ਹੀ ਝੋਨਾ ਅਲਾਟ ਕਰੇਗੀ ਪੰਜਾਬ ਸਰਕਾਰ
NEXT STORY