ਭਵਾਨੀਗੜ੍ਹ (ਕਾਂਸਲ)- ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਬੀਤੀ ਰਾਤ ਪਿੰਡ ਨਦਾਮਪੁਰ ਵਿਖੇ ਮੁਹੱਲਾ ਕਲੀਨਿਕ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਕਲੀਨਿਕ ’ਚੋਂ ਏ.ਸੀ., ਪ੍ਰਿੰਟਰ, ਟੈਬ ਤੇ ਬੀ.ਪੀ. ਆਪ੍ਰੇਟਰ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਚੋਰਾਂ ਨੇ ਡਾਟਕਰ ਦੇ ਬੈਠਣ ਵਾਲੀ ਕੁਰਸੀ ਵੀ ਨਾ ਛੱਡੀ, ਉਹ ਵੀ ਨਾਲ ਹੀ ਲੈ ਗਏ।
ਜਾਣਕਾਰੀ ਦਿੰਦਿਆਂ ਨਦਾਮਪੁਰ ਮੁਹੱਲਾ ਕਲੀਨਿਕ ਵਿਖੇ ਤਾਇਨਾਤ ਕਲੀਨਿਕ ਦੇ ਇੰਚਾਰਜ ਡਾ. ਅਨੁਭਵ ਰਾਏ ਤੇ ਫਰਮਾਸਿਸਟ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਲੀਨਿਕ ਦੇ ਮੁੱਖ ਗੇਟ ਦਾ ਜਿੰਦਾ ਤੋੜ ਕੇ ਕਲੀਨਿਕ ’ਚ ਦਾਖਲ ਹੋਏ ਚੋਰ ਉਨ੍ਹਾਂ ਦੇ ਕਮਰੇ ’ਚ ਲੱਗਿਆ ਏ.ਸੀ., ਛੱਤ ਵਾਲਾ ਪੱਖਾ, ਪ੍ਰਿੰਟਰ, ਉਨ੍ਹਾਂ ਦੇ ਬੈਠਣ ਵਾਲੀ ਘੁੰਮਣ ਵਾਲੀ ਕੁਰਸੀ, ਬੀ.ਪੀ. ਆਪ੍ਰੇਟਰ, ਇਕ ਟੈਬ, ਲੈਪਟਾਪ ਅਤੇ ਮੋਬਾਈਲ ਫੋਨ ਦੇ ਚਾਰਜਰ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰ ਦੀ ਇਸ ਘਟਨਾ ’ਚ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- Business 'ਚ ਪੈ ਗਿਆ ਵੱਡਾ ਘਾਟਾ, ਗੁੱਸੇ 'ਚ ਵਿਅਕਤੀ ਨੇ ਪਤਨੀ ਨੂੰ ਹੀ ਮਾਰ'ਤੀਆਂ ਗੋਲ਼ੀਆਂ
ਡਾ. ਰਾਏ ਨੇ ਦੱਸਿਆ ਕਿ ਕਲੀਨਿਕ ’ਤੇ ਰਾਤ ਸਮੇਂ ਰਾਖੀ ਲਈ ਚੌਕੀਦਾਰ ਰੱਖਿਆ ਹੋਇਆ ਹੈ ਅਤੇ ਚੋਰੀ ਦੀ ਇਸ ਘਟਨਾ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਚੌਕੀਦਾਰ ਵੱਲੋਂ ਹੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਲੀਨਿਕ ਦੀ ਰਾਖੀ ਲਈ ਰੱਖੇ ਗਏ ਚੌਕੀਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਦੇਰ ਰਾਤ ਉਸ ਦੀ ਪਤਨੀ ਦੀ ਅਚਾਨਕ ਤਬੀਅਤ ਜ਼ਿਆਦਾ ਵਿਗੜ ਜਾਣ ਕਾਰਨ ਉਸ ਦੇ ਘਰੋਂ ਆਏ ਫੋਨ ਤੋਂ ਬਾਅਦ ਉਹ ਰਾਤ ਦੇ ਕਰੀਬ ਡੇਢ ਵਜੇ ਆਪਣੇ ਘਰ ਚਲਾ ਗਿਆ ਸੀ। ਸਵੇਰੇ ਕਰੀਬ 5 ਵਜੇ ਜਦੋਂ ਉਹ ਆਪਣੀ ਡਿਊਟੀ ’ਤੇ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਕਲੀਨਿਕ ਦੇ ਮੁੱਖ ਗੇਟ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਡਾਕਟਰ ਦੇ ਕਮਰੇ ’ਚੋਂ ਇਹ ਸਾਰਾ ਸਾਮਾਨ ਗਾਇਬ ਸੀ, ਜਿਸ ਦੀ ਸੂਚਨਾ ਫਿਰ ਉਸ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ।
ਡਾ. ਅਨੁਭਵ ਨੇ ਦੱਸਿਆ ਕਿ ਉਨ੍ਹਾਂ ਕਲੀਨਿਕ ’ਚ ਆ ਕੇ ਦੇਖਿਆ ਕਿ ਚੋਰਾਂ ਵੱਲੋਂ ਸਫਾਈ ਨਾਲ ਕਲੀਨਿਕ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਸੀ। ਕਲੀਨਿਕ ’ਚ ਪਈਆਂ ਦਵਾਈਆਂ ਵਗੈਰਾ ਨੂੰ ਨਹੀਂ ਛੇੜਿਆ ਗਿਆ। ਸਿਰਫ ਇਲਕਟ੍ਰੋਨਿਕਸ ਦੇ ਕੀਮਤੀ ਸਾਮਾਨ ’ਤੇ ਹੀ ਚੋਰਾਂ ਵੱਲੋਂ ਹੱਥ ਸਾਫ ਕੀਤਾ ਗਿਆ ਸੀ। ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਚੈੱਕ ਪੋਸਟ ਕਾਲਾਝਾੜ ਵਿਖੇ ਦਿੱਤੀ ਜਿਥੋਂ ਘਟਨਾ ਦਾ ਜਾਇਜ਼ਾ ਲੈਣ ਲਈ ਆਈ ਪੁਲਸ ਪਾਰਟੀ ਪੁੱਛ-ਗਿੱਛ ਲਈ ਚੌਕੀਦਾਰ ਨੂੰ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- ਲੋਕਾਂ ਨੂੰ ਆਟੋ 'ਚ ਬਿਠਾ ਕੇ ਲੈ ਜਾਂਦੇ ਸੀ ਸੁੰਨਸਾਨ ਥਾਂ, ਫ਼ਿਰ ਖੋਹ ਲੈਂਦੇ ਸੀ ਕੀਮਤੀ ਸਾਮਾਨ, ਹੁਣ ਚੜ੍ਹੇ ਪੁਲਸ ਦੇ ਅੜਿੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਨੈਸਕੋ ’ਚ ਨਹੀਂ ਉੱਠਿਆ ਕਸ਼ਮੀਰ ਦਾ ਮੁੱਦਾ, ਤਾਂ ਤੜਪ ਉੱਠੇ ਪਾਕਿਸਤਾਨੀ
NEXT STORY