ਫ਼ਰੀਦਕੋਟ,(ਰਾਜਨ)- ਕਸਬਾ ਜੈਤੋ ਵਿਖੇ ਦਾਣਾ ਮੰਡੀ ਲਾਗਿਓਂ ਇਕ ਕਥਿਤ ਦੋਸ਼ੀ ਲਾਲ ਸਿੰਘ ਵਾਸੀ ਪਿਆਰੇਆਣਾ ਜ਼ਿਲਾ ਫਿਰੋਜ਼ਪੁਰ ਨੂੰ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਸੀ. ਆਈ. ਏ. ਸਟਾਫ਼ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਜੈਤੋ ਵਿਖੇ ਪੁੱਜੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਦੋਸ਼ੀ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਤੇ ਹੁਣ ਉਹ ਨੇੜੇ ਦਾਣਾ ਮੰਡੀ ਜੈਤੋ ਵਿਖੇ ਘੁੰਮ ਰਿਹਾ ਹੈ। ਇਸ ਸੂਚਨਾ 'ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰੀ ਗਈ ਤਾਂ ਉਕਤ ਦੋਸ਼ੀ ਕੋਲੋਂ ਚੋਰੀ ਕੀਤੇ ਹੋਏ 2 ਮੋਟਰਸਾਈਕਲ ਬਰਾਮਦ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।
ਦੋ ਨੌਜਵਾਨਾਂ ਪੁਲਸ ਮਲਾਜ਼ਮ ਨਾਲ ਕੀਤੀ ਹੱਥੋਪਾਈ
NEXT STORY