ਚੰਡੀਗੜ੍ਹ (ਵਰੁਣ) : ਚੰਡੀਗੜ੍ਹ 'ਚ 13 ਤੋਂ 15 ਦਸੰਬਰ ਤੱਕ 'ਤੀਜਾ ਮਿਲਟਰੀ ਲਿਟਰੇਚਰ ਫੈਸਟੀਵਲ' ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਉਦਘਾਟਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਜਨਰਲ (ਰਿਟਾ.) ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਟੀ. ਐੱਸ. ਸ਼ੇਰਗਿੱਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਮਿਲਟਰੀ ਦੇ ਇਤਿਹਾਸ ਅਤੇ ਉਸ ਨਾਲ ਜੁੜੀਆਂ ਚੀਜ਼ਾਂ ਤੋਂ ਜਾਣੂੰ ਕਰਾਉਣ ਲਈ ਇਹ ਫੈਸਟੀਵਲ ਕਰਾਇਆ ਜਾ ਰਿਹਾ ਹੈ।
ਬੱਚਿਆਂ ਨੂੰ ਫੌਜ 'ਚ ਭਰਤੀ ਕਰਾਉਣ ਦੇ ਮਕਸਦ ਨਾਲ ਇੱਥੇ ਸਟਾਲ ਵੀ ਲਾਏ ਜਾਣਗੇ ਅਤੇ ਇਸ ਤੋਂ ਇਲਾਵਾ ਕਈ ਟੈਂਕ, ਹੈਲੀਕਾਪਟਰ ਅਤੇ ਹਥਿਆਰਾਂ ਨੂੰ ਵੀ ਡਿਸਪਲੇ ਕੀਤਾ ਜਾਵੇਗਾ। ਇਸ ਫੈਸਟੀਵਲ ਦੌਰਾਨ ਬਾਲਾਕੋਟ ਸਰਜੀਕਲ ਸਟਰਾਈਕ, ਜੰਮੂ-ਕਸ਼ਮੀਰ 'ਚ ਧਾਰਾ-370 ਅਤੇ 35ਏ ਦੇ ਨਤੀਜਿਆਂ 'ਤੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ।
ਨੌਜਵਾਨ ਨੂੰ ਨੰਗਾ ਕਰਕੇ ਘਮਾਉਣ ਮਾਮਲੇ 'ਚ ਆਇਆ ਨਵਾਂ ਮੋੜ
NEXT STORY