ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਅੰਦਰ ਗਊਸ਼ਾਲਾ ਅੰਦਰ ਨਹਿਰੀ ਪਾਣੀ ਦੀ ਪਾਇਪ ਦੌਰਾਨ ਨਾਜਾਇਜ਼ ਤੌਰ 'ਤੇ ਗਊਸ਼ਾਲਾ ਦੀ ਇਮਾਰਤ ਨੂੰ ਢਾਹੁਣ ਅਤੇ ਭਾਈਚਾਰਕ ਸਾਂਝ ਵਿੱਚ ਦਰਾਰ ਪਾਉਣ ਵਾਲੇ ਸੰਚਾਈ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਬੁਢਲਾਡਾ ਸ਼ਹਿਰ 8 ਮਾਰਚ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਵਪਾਰਕ ਸੰਗਠਨਾਂ ਨੇ ਅਧਿਕਾਰੀ ਦੀ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸ਼ਹਿਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਗਿਆਨੀ ਰਘਬੀਰ ਸਿੰਘ
ਇਸ ਸੰਬੰਧੀ ਸਥਾਨਕ ਗਊਸ਼ਾਲਾ ਭਵਨ ਵਿੱਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਬ੍ਰਿਛਭਾਨ, ਵਿਨੋਦ ਕੁਮਾਰ, ਸੁਭਾਸ਼ ਕੁਮਾਰ, ਗਿਆਨ ਚੰਦ, ਆਸ਼ੂ ਸਿੰਗਲਾ ਨੇ ਦੱਸਿਆ ਕਿ ਗਊਸ਼ਾਲਾ ਅੰਦਰ ਵਾਰਡ ਨੰ. 7 ਨੂੰ ਜਾਣ ਵਾਲੇ ਖੇਤਾਂ ਨੂੰ ਪਾਣੀ ਜਾਣ ਲਈ ਸੰਚਾਈ ਵਿਭਾਗ ਵੱਲੋਂ ਖਾਲ ਬਣਾਇਆ ਹੋਇਆ ਹੈ। ਇਸ ਵਿੱਚ ਦੁਬਾਰਾ ਵਿਭਾਗ ਵੱਲੋਂ ਨਵੀਨੀਕਰਨ ਕਰਨ ਕਾਰਨ ਗਊਸ਼ਾਲਾ ਪ੍ਰਬੰਧਕ ਕਮੇਟੀ ਪਾਇਪ ਨੂੰ ਪਾਉਣ ਸੰਬੰਧੀ ਸਹਿਮਤੀ ਬਣਾ ਲਈ ਗਈ ਸੀ। ਪ੍ਰੰਤੂ ਨਹਿਰੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਗਊਸ਼ਾਲਾ ਦੀ ਨਾਜਾਇਜ਼ ਤੌਰ 'ਤੇ ਇਮਾਰਤ ਢਾਹੁਣ, ਕਿਸਾਨਾਂ ਅਤੇ ਸ਼ਹਿਰ ਦੇ ਲੋਕਾਂ ਵਿਚਕਾਰ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਿਆਂ ਗਲਤ ਸ਼ਬਦਾਂਵਲੀ ਦੀ ਵਰਤੋਂ ਕਰਦਿਆਂ ਇੱਕ ਧਿਰ ਨੂੰ ਭੜਕਾਉਂਦਿਆਂ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਮੀਟਿੰਗ 'ਚ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਸੰਬੰਧੀ ਹਲਕਾ ਵਿਧਾਇਕ ਨੂੰ ਵੀ ਧਿਆਨ ਵਿੱਚ ਲਿਆਂਦਾ ਗਿਆ ਸੀ ਪ੍ਰੰਤੂ ਸੰਚਾਈ ਵਿਭਾਗ ਦੇ ਅਧਿਕਾਰੀ ਦਾ ਵਤੀਰਾ ਗਊਸ਼ਾਲਾ ਦਾ ਨੁਕਸਾਨ ਕਰਨ ਵਾਲਾ ਸੀ। ਜਿਸ 'ਤੇ ਅੱਜ ਸ਼ਹਿਰੀਆਂ ਨੇ ਇੱਕ ਮੁੱਠ ਹੋ ਕੇ ਫ਼ੈਸਲਾ ਕੀਤਾ ਗਿਆ ਕਿ ਸੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਖਿਲਾਫ ਬੁਢਲਾਡਾ ਸ਼ਹਿਰ ਸ਼ਨੀਵਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਇਕ ਵੱਲੋਂ ਸੰਬੰਧਤ ਅਧਿਕਾਰੀ ਨੂੰ ਗਊਸ਼ਾਲਾ ਕਮੇਟੀ ਨਾਲ ਸਹਿਯੋਗ ਕਰਨ ਦੇ ਹੁਕਮ ਦੇਣ ਦੇ ਬਾਵਜੂਦ ਵੀ ਅਧਿਕਾਰੀ ਗਊਸ਼ਾਲਾ ਦਾ ਨੁਕਸਾਨ ਕਰਨ 'ਤੇ ਜੁਟਿਆ ਹੋਇਆ ਹੈ ਅਤੇ ਗਊਸ਼ਾਲਾ ਪ੍ਰਤੀ ਗਲਤ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਪਤਾ ਲੱਗਾ ਹੈ ਜੋ ਕਿ ਅਤਿ ਨਿੰਦਣਯੋਗ ਹੈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰੀਆਂ ਦਾ ਇੱਕ ਇਕੱਠ ਗਊਸ਼ਾਲਾ ਵਿੱਚ ਹੋਵੇਗਾ ਅਤੇ ਸਰਕਾਰ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਮੌਕੇ ਰੇਲਵੇ ਦੀ ਵਿਸ਼ੇਸ਼ ਪਹਿਲਕਦਮੀ, ਚਲਾਉਣ ਜਾ ਰਿਹਾ ਹੋਲੀ ਸਪੈਸ਼ਲ ਟ੍ਰੇਨਾਂ
NEXT STORY