ਐਲਬਰਟਾ — ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਕ ਪੰਜਾਬੀ ਵਿਅਕਤੀ ਦਾ ਵੀਜ਼ਾ ਖਾਰਜ ਕਰ ਦਿੱਤਾ ਗਿਆ। ਇਕ ਹਫਤੇ ਪਹਿਲਾਂ ਏਕਨੂਰ ਸਿੰਘ ਸਮਰਾ (7 ਦਿਨ) ਨੂੰ ਐਡਮੰਟਨ ਦੇ ਸਟਾਲਰੀ ਚਿਲਡ੍ਰਨ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਜਿਹੜਾ ਕਿ ਹੁਣ ਬ੍ਰੇਨ ਟਿਊਮਰ ਦੀ ਆਖਰੀ ਸਟੇਜ ਤੋਂ ਗੁਜਰ ਰਿਹਾ ਹੈ।
ਏਕਨੂਰ ਦੀ ਮਾਂ ਕਵਲਜੀਤ ਕੌਰ 2011 ਤੋਂ ਕੈਨੇਡਾ ਦੇ ਸ਼ਹਿਰ ਐਡਮੰਟਨ 'ਚ ਪੱਕੇ ਤੌਰ 'ਤੇ ਰਹਿ ਰਹੀ ਹੈ। ਪੰਜਾਬ ਦੇ ਪਿੰਡ ਰਾਉਵਾਲ, ਲੁਧਿਆਣਾ ਦੇ ਰਹਿਣ ਵਾਲੇ ਗਗਨਦੀਨ ਸਿੰਘ ਨਾਲ 2016 'ਚ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਦੇਰ ਬਾਅਦ ਉਹ ਵਾਪਸ ਕੈਨੇਡਾ ਆ ਗਈ ਪਰ ਉਸ ਦਾ ਪਤੀ ਹੁਣ ਪੰਜਾਬ 'ਚ ਰਹਿ ਰਿਹਾ ਹੈ।
ਆਪਣੇ ਬੱਚੇ ਨੂੰ ਮਿਲਣ ਲਈ ਜਦੋਂ ਗਗਨਦੀਪ ਸਿੰਘ ਸਮਰਾ ਨੇ ਵੀਜ਼ਾ ਲਈ ਅਪਲਾਈ ਕੀਤਾ ਤਾਂ ਕੈਨੇਡਾ ਇਮੀਗ੍ਰੇਸ਼ਨ ਨੇ ਉਨ੍ਹਾਂ ਦੇ ਵੀਜ਼ੇ ਨੂੰ ਖਾਰਜ ਨੂੰ ਕਰ ਦਿੱਤਾ। 31 ਅਕਤੂਬਰ ਨੂੰ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਵੀਜ਼ਾ ਖਾਰਜ ਕਰ ਦਿੱਤਾ ਗਿਆ ਹੈ।

ਏਕਨੂਰ ਨੂੰ 27 ਅਕਤੂਬਰ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਇਕ ਦਿਨ ਬਾਅਦ ਏਕਨੂਰ ਦੀ ਦੇਖ-ਰੇਖ ਕਰ ਰਹੇ ਇਕ ਡਾਕਟਰ ਨੇ ਭਾਰਤ 'ਚ ਕੈਨੇਡਾ ਦੇ ਰਾਜਦੂਤ ਨੂੰ ਲਿੱਖਿਆ ਕਿ ਉਸ ਦੀ ਪਤਨੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਸ ਦੇ ਪਤੀ ਨੂੰ ਵੀਜ਼ਾ ਜ਼ਾਰੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਬੱਚੇ (ਏਕਨੂਰ ਸਿੰਘ ਸਮਰਾ) ਨੂੰ ਮਿਲ ਸਕੇ। ਜਾਣਾਕਰੀ ਮੁਤਾਬਕ ਇਮੀਗ੍ਰੇਸ਼ਨ ਨੇ ਉਨ੍ਹਾਂ ਦਾ ਵੀਜ਼ਾ ਖਾਰਜ ਕੀਤੇ ਜਾਣ ਦੇ ਕਈ ਕਾਰਨ ਦੱਸੇ ਹਨ।
ਸ਼ੁੱਕਰਵਾਰ ਨੂੰ ਐਡਮੰਟਨ ਦੇ ਸੰਸਦੀ ਮੈਂਬਰ ਅਮਰਜੀਤ ਸੋਹੀ ਨੂੰ ਜਦੋਂ ਇਸ ਬਾਰੇ 'ਚ ਪਤਾ ਲੱਗਾ ਤਾਂ ਉਹ ਕਵਲਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਉਨ੍ਹਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੇ ਵੱਲੋਂ ਇਕ ਪੱਤਰ ਜ਼ਾਰੀ ਕਰ ਦਿੱਤਾ ਹੈ। ਸੋਹੀ ਨੇ ਕਿਹਾ ਕਿ ਉਹ ਦੇਖ ਰਹੇ ਹਨ ਕਿ ਅਸੀਂ ਕਿ ਕਰ ਸਕਦੇ ਹਾਂ।
ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਮੰਤਰਾਲੇ ਨਾਲ ਗੱਲਬਾਤ ਕਰ ਸੋਮਵਾਰ ਨੂੰ ਇਸ ਦਾ ਜਵਾਬ ਦੇਣਗੇ।
ਵਿਦੇਸ਼ ਭੇਜਣ ਦੇ ਨਾਂ 'ਤੇ 1 ਲੱਖ 45 ਹਜ਼ਾਰ ਦੀ ਧੋਖਾਦੇਹੀ
NEXT STORY