ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਸ਼ਹਿਰ ਦੀ ਗਣੇਸ਼ ਕਾਲੋਨੀ ’ਚ ਕੁੱਤੇ ਦੀ ਲੜਾਈ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ ਤੇ ਇਹ ਝਗੜਾ ਇਥੋਂ ਤੱਕ ਵਧ ਗਿਆ ਕਿ ਇਕ ਨੌਜਵਾਨ ਨੇ ਦੂਸਰੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਜ਼ਖਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਹੋਏ ਨੌਜਵਾਨ ਪਵਨ ਕੁਮਾਰ ਨੇ ਦੱਸਿਆ ਕਾਲੋਨੀ ’ਚ ਕੁੱਤੇ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ ਸੀ ਪਰ ਇਸ ਝਗੜੇ ਦੌਰਾਨ ਦੂਸਰੀ ਧਿਰ ਦੇ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਉਸ ਦੀ ਬਾਂਹ ’ਤੇ ਲੱਗੀ ਹੈ।
![PunjabKesari](https://static.jagbani.com/multimedia/03_47_15745980110-ll.jpg)
ਇਹ ਵੀ ਪੜ੍ਹੋ- 'ਡੰਕੀ' ਦੇ ਚੱਕਰਵਿਊ 'ਚ ਫ਼ਸਿਆ ਇਕ ਹੋਰ ਮਾਂ ਦਾ ਪੁੱਤ, ਜੰਗਲਾਂ 'ਚੋਂ ਫ਼ੋਨ ਕਰ ਕੇ ਲਾ ਰਿਹਾ ਬਚਾਉਣ ਦੀ ਗੁਹਾਰ
ਓਧਰ ਮੌਕੇ ’ਤੇ ਪਹੁੰਚੀ ਪੁਲਸ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਐੱਸ.ਐੱਚ.ਓ ਹਰਿੰਦਰ ਸਿੰਘ ਚਮੇਲੀ ਨੇ ਕਿਹਾ ਕਿ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਚੱਲਦੇ ਵਿਆਹ 'ਚ ਆਏ ਨੌਜਵਾਨਾਂ ਨੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ
NEXT STORY