ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖਬਰ ਆਈ ਹੈ, ਜਿੱਥੋਂ ਦੇ ਸਰਾਏਛੋਲਾ ਥਾਣਾ ਖੇਤਰ ਦੇ ਪਿੰਡ ਜੌਰਾ ਖੁਰਦ ਵਿੱਚ ਬੁੱਧਵਾਰ ਸਵੇਰੇ ਰਸਤੇ ਦੇ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਹਾਦੇਵ ਗੁਰਜਰ ਵਜੋਂ ਹੋਈ ਹੈ।
ਪੁਲਸ ਅਨੁਸਾਰ ਮ੍ਰਿਤਕ ਅਤੇ ਮੁਲਜ਼ਮ ਆਪਸ ਵਿੱਚ ਗੁਆਂਢੀ ਹਨ। ਉਨ੍ਹਾਂ ਵਿਚਕਾਰ ਘਰ ਦੇ ਬਾਹਰੋਂ ਲੰਘਣ ਵਾਲੇ ਰਸਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਮੁਲਜ਼ਮਾਂ ਨੇ ਮਹਾਦੇਵ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਰਸਤੇ ਤੋਂ ਨਿਕਲ ਕੇ ਦਿਖਾਵੇ। ਜਿਵੇਂ ਹੀ ਮਹਾਦੇਵ ਘਰੋਂ ਬਾਹਰ ਆਇਆ, ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕਰੀਬ ਦੋ ਦਰਜਨ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ- Epstein Files 'ਚ ਨਾਂ ਆਉਣ ਮਗਰੋਂ ਟਰੰਪ ਦਾ ਵੱਡਾ ਬਿਆਨ ! ਪੂਰੀ ਦੁਨੀਆ 'ਚ ਮਚ ਗਈ ਤੜਥੱਲੀ
ਗੰਭੀਰ ਰੂਪ ਵਿੱਚ ਜ਼ਖਮੀ ਮਹਾਦੇਵ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਤੋਂ ਬਾਅਦ ਪਿੰਡ ਵਿੱਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਲੰਗਾਨਾ ’ਚ ਮੰਤਰੀ ਦੇ ਕਾਫਲੇ ’ਤੇ ਪਥਰਾਅ, ਪੁਲਸ ਮੁਲਾਜ਼ਮ ਜ਼ਖ਼ਮੀ
NEXT STORY