ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਹੈੱਡ ਕੁਆਰਟਰ ’ਤੇ 100 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਬਣਾਏ ਗਏ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਤੱਕ ਕਰੀਬ 60 ਫੀਸਦੀ ਤੋਂ ਜ਼ਿਆਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਸਟੇਸ਼ਨ ਦਾ ਪੂਰਾ ਕੰਮ ਹੋ ਜਾਣ ਤੋਂ ਬਾਅਦ ਇਹ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ, ਜਿੱਥੇ ਲੋਕਾਂ ਨੂੰ ਨਾ ਸਿਰਫ ਬੈਠਣ ਅਤੇ ਵੱਖ-ਵੱਖ ਗੱਡੀਆਂ ਦੀ ਉਡੀਕ ਕਰਨ ’ਚ ਸੁਵਿਧਾ ਹੋਵੇਗੀ, ਉਸ ਦੇ ਨਾਲ ਹੀ ਲੋਕਾਂ ਨੂੰ ਪਾਣੀ ਅਤੇ ਪਖਾਨਿਆਂ ਦੀ ਵੀ ਵਧੀਆ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਦੱਸਣਯੋਗ ਹੈ ਕਿ 6 ਅਗਸਤ 2023 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਅੰਦਰ 58 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੀ ਯੋਜਨਾ ਤਹਿਤ ਵਰਚੁਅਲ ਢੰਗ ਦੇ ਨਾਲ ਇਹਨਾਂ ਸਟੇਸ਼ਨਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਨ ਲਈ ਨੀਂਹ ਪੱਥਰ ਰੱਖੇ ਸਨ। ਇਸ ਤਹਿਤ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਮੁੜ ਬਣਾਏ ਜਾਣ ਦੀ ਤਜਵੀਜ਼ ਬਣਾਈ ਗਈ ਸੀ, ਜਿਸਦੇ ਤਹਿਤ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਨੂੰ ਵੀ 16.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਉਣ ਦਾ ਪ੍ਰਾਜੈਕਟ ਬਣਾਇਆ ਗਿਆ ਸੀ, ਉਸ ਮੌਕੇ 6 ਅਗਸਤ ਨੂੰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਹੋਰ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਇਸ ਰੇਲਵੇ ਸਟੇਸ਼ਨ ਦਾ ਵੀ ਵਰਚੁਅਲ ਢੰਗ ਦੇ ਨਾਲ ਨੀਂਹ ਪੱਥਰ ਰੱਖਿਆ ਸੀ, ਜਿਸ ਦੇ ਬਾਅਦ ਇਥੇ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਰੇਲਵੇ ਸਟੇਸ਼ਨ ਦਾ ਕਾਫੀ ਕੰਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ 'ਚ ਮਹਿਲਾ ਦਾ ਕੰਡਕਟਰ ਨਾਲ ਪੈ ਗਿਆ ਪੰਗਾ, ਘਰੋਂ ਬੰਦੇ ਬੁਲਾ ਕੀਤੀ ਕੁੱਟ-ਮਾਰ
ਜਗਬਾਣੀ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾ ਕਰਨ ’ਤੇ ਦੇਖਣ ਵਿੱਚ ਆਇਆ ਕਿ ਰੇਲਵੇ ਸਟੇਸ਼ਨ ਦੀ ਪੂਰੀ ਨੁਹਾਰ ਹੀ ਬਦਲ ਦਿੱਤੀ ਗਈ ਹੈ। ਇਥੇ ਯਾਤਰੀਆਂ ਦੇ ਉਡੀਕ ਕਰਨ ਲਈ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਨਾਨ ਏਸੀ ਉਡੀਕ ਘਰ ਵਿੱਚ ਕਰੀਬ 40 ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਜਦੋਂ ਕਿ ਏਸੀ ਵੇਟਿੰਗ ਹਾਲ ਵਿੱਚ ਵੀ 30 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸੇ ਤਰ੍ਹਾਂ ਪੀਣ ਵਾਲੀ ਪਾਣੀ ਦੀ ਸਹੂਲਤ ਲਈ ਵੀ ਵੱਖ-ਵੱਖ ਤਰ੍ਹਾਂ ਦੇ ਆਰਓ ਅਤੇ ਹੋਰ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਪਖਾਨਿਆਂ ਨੂੰ ਵੀ ਆਧੁਨਿਕ ਢੰਗ ਨਾਲ ਬਣਾਇਆ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਪਖਾਨਿਆਂ ਲਈ ਆਧੁਨਿਕ ਕਿਸਮ ਦਾ ਸਾਜੋ ਸਮਾਨ ਵਰਤਿਆ ਗਿਆ ਹੈ, ਜਿਸ ਸਬੰਧ ਵਿਚ ਮੌਕੇ ’ਤੇ ਮੌਜੂਦ ਸੁਪਰਵਾਈਜ਼ਰ ਨੇ ਦੱਸਿਆ ਕਿ ਇਹਨਾਂ ਪਖਾਨਿਆਂ ’ਚ ਹਵਾਈ ਅੱਡਿਆਂ ਵਿਚ ਵਰਤਿਆ ਜਾਣ ਵਾਲਾ ਸਮਾਨ ਲਗਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰਨ ਦੇ ਬਾਅਦ ਜਦੋਂ ਇਸ ਦੇ ਟੈਂਡਰ ਹੋ ਜਾਣਗੇ ਤਾਂ ਇਸ ਨੂੰ ਆਮ ਜਨਤਾ ਲਈ ਖੋਲ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ
ਰੇਲਵੇ ਸਟੇਸ਼ਨ ਦੇ ਪਹਿਲੇ ਪਲੇਟਫਾਰਮ ਨੂੰ ਹੋਰ ਲੰਬਾ ਕਰ ਕੇ ਹੁਣ 600 ਮੀਟਰ ਲੰਬਾ ਕਰ ਦਿੱਤਾ ਗਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਉਸ ਦੀ ਲੰਬਾਈ ਘੱਟ ਸੀ। ਇਸ ਪਲੇਟਫਾਰਮ ਦੇ ਉੱਪਰ 100 ਮੀਟਰ ਸ਼ੈਡ ਵੀ ਬਣਾਈ ਗਈ ਹੈ ਤਾਂ ਜੋ ਮੀਂਹ ਵਾਲੇ ਦਿਨਾਂ ਵਿਚ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਕੰਪਲੈਕਸ ’ਚ ਇਕ ਕੌਮੀ ਝੰਡਾ ਵੀ ਲਗਾਇਆ ਜਾ ਰਿਹਾ ਹੈ, ਜਿਸ ਦੀ ਉਚਾਈ 100 ਫੁੱਟ ਹੋਵੇਗੀ। ਰੇਲਵੇ ਸਟੇਸ਼ਨ ਦੇ ਦੂਸਰੇ ਪਾਸੇ ਇਕ ਹੋਰ ਪਲੇਟਫਾਰਮ ਵੀ ਉਸਾਰਿਆ ਜਾਵੇਗਾ।
ਉਹਨਾਂ ਦੱਸਿਆ ਕਿ ਪਹਿਲੇ ਪਲੇਟਫਾਰਮ ਦੀ ਲੰਬਾਈ 30 ਮੀਟਰ ਹੈ, ਜਿਸ ਨੂੰ 95 ਮੀਟਰ ਕੀਤਾ ਜਾਵੇਗਾ ਅਤੇ ਇਸ ਦੇ ਉੱਪਰ ਵੀ ਇਕ ਸੁੰਦਰ ਸ਼ੈਡ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਨਵੇਂ ਪਲੇਟਫਾਰਮ ਨੂੰ ਰੇਲਵੇ ਫਾਟਕ ਤੋਂ ਸਿੱਧਾ ਰਸਤਾ ਵੀ ਦਿੱਤਾ ਜਾਵੇਗਾ। ਤਾਂ ਜੋ ਉਸ ਦਿਸ਼ਾ ਚੋਂ ਆਉਣ ਵਾਲੇ ਲੋਕਾਂ ਨੂੰ ਦੂਸਰੀ ਸਾਈਡ ’ਤੇ ਹੋ ਕੇ ਨਾ ਆਉਣਾ ਪਵੇ। ਇਸ ਦੇ ਨਾਲ ਰੇਲਵੇ ਸਟੇਸ਼ਨ ਦੀ ਮੇਨ ਐਂਟਰੀ ਵਾਲੇ ਪਾਸੇ ਭੀੜ ਵੀ ਘੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਰਕਿੰਗ ਏਰੀਆ ਸਮੇਤ ਹੋਰ ਥਾਵਾਂ ’ਤੇ ਵੀ ਪੂਰਾ ਕੰਮ ਚੱਲ ਰਿਹਾ ਹੈ ਅਤੇ ਸਟੇਸ਼ਨ ਦੀ ਬਾਹਰੀ ਦਿੱਖ ਨੂੰ ਵੀ ਬਦਲਿਆ ਗਿਆ ਹੈ। ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉੱਪਰ ਗਰੇਨਾਈਟ ਪੱਥਰ ਲਗਾਇਆ ਗਿਆ ਹੈ ਅਤੇ ਹੋਰ ਵੀ ਆਧੁਨਿਕ ਸਾਮਾਨ ਵਰਤਿਆ ਗਿਆ ਹੈ, ਟਿਕਟ ਕਟਰਾਂ ਸਮੇਤ ਹੋਰ ਸਾਜੋ ਸਮਾਨ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ। ਤਾਂ ਜੋ ਇਸ ਸਟੇਸ਼ਨ ਨੂੰ ਪੂਰੇ ਹਾਈ ਤਰ੍ਹਾਂ ਹਾਈਟੈਕ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਰੇਲਵੇ ਸਟੇਸ਼ਨ ਦੇ ਪੂਰੇ ਨਵੀਨੀਕਰਨ ਲਈ ਸਰਕਾਰ ਵੱਲੋਂ 16.50 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਨਾਂ ’ਚੋਂ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਵਰਕਸ ਦੇ ਕੰਮ ਕੀਤੇ ਜਾਣਗੇ ਜਦੋਂ ਕਿ ਬਾਕੀ ਪੈਸੇ ਇਨਫਰਾਸਟਰਕਚਰ ਅਤੇ ਹੋਰ ਕਾਰਜਾਂ ਲਈ ਖਰਚੇ ਜਾਣੇ ਹਨ। ਰੇਲਵੇ ਸਟੇਸ਼ਨ ਦੇ ਤੇਜ਼ੀ ਨਾਲ ਚੱਲ ਰਹੇ ਇਸ ਕੰਮ ਨੂੰ ਲੈ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਅੰਦਰ ਕਾਫੀ ਸੰਤੁਸ਼ਟੀ ਪਾਈ ਜਾ ਰਹੀ ਹੈ ਤੇ ਲੋਕ ਇਹ ਮੰਗ ਕਰ ਰਹੇ ਹਨ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਵੀ ਜਲਦੀ ਹੀ ਰੇਲਵੇ ਲਿੰਕ ਨਾਲ ਜੋੜਨ ਲਈ ਤਜਵੀਜ ਤਿਆਰ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਲੋਕ ਜਲੰਧਰ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਮੌਕੇ ਅੰਮ੍ਰਿਤਸਰ ਜਾਣ ਲਈ ਮਜ਼ਬੂਰ ਨਾ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਡੇਰੇ ਦੇ ਮੁਖੀ ਨਾਲ ਵੱਡੀ ਵਾਰਦਾਤ, ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼
NEXT STORY