ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-34 ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਸ਼ੋਅ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕਰੀਬ 2400 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜੋ ਸ਼ਨੀਵਾਰ ਸ਼ਾਮ 4 ਵਜੇ ਤੋਂ ਲਾਗੂ ਹੋ ਜਾਵੇਗੀ। ਪ੍ਰੋਗਰਾਮ ਵਾਲੀ ਥਾਂ ਕੋਲ ਲੋਕਾਂ ਨੂੰ ਪਾਰਕਿੰਗ ਦੀ ਸਹੂਲਤ ਨਹੀਂ ਹੈ। ਹਾਲਾਂਕਿ ਕੁੱਝ ਸਥਾਨ ਨਿਰਧਾਰਿਤ ਕੀਤੇ ਹਨ ਜਿੱਥੇ ਵਾਹਨ ਪਾਰਕ ਕਰਨੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ
ਉੱਥੋਂ ਸ਼ਟਲ ਬੱਸ ਸੇਵਾ ਜਾਂ ਕੈਬ ਰਾਹੀਂ ਸੈਕਟਰ-34 ਪਹੁੰਚਣਾ ਹੋਵੇਗਾ। ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸੈਕਟਰ-34 ਪ੍ਰਦਰਸ਼ਨੀ ਗਰਾਊਂਡ ਅਤੇ ਸੈਕਟਰ 33/34 ਡਿਵਾਈਡਿੰਗ ਰੋਡ ਨੇੜੇ ਸੜਕਾਂ ਤੋਂ ਜਾਣ ਤੋਂ ਬਚਣ। ਪਿਕਾਡਲੀ ਚੌਂਕ (ਸੈਕਟਰ 20/21-33/34 ਚੌਂਕ) ਅਤੇ ਨਿਊ ਲੇਬਰ ਚੌਂਕ (ਸੈਕਟਰ 20/21-33/34 ਚੌਂਕ) ’ਤੇ ਭਾਰੀ ਆਵਾਜਾਈ ਹੋ ਸਕਦੀ ਹੈ। ਇਸ ਲਈ ਸ਼ਾਮ 4 ਵਜੇ ਤੋਂ ਬਾਅਦ ਇਨ੍ਹਾਂ ਰਸਤਿਆਂ ਵੱਲ ਨਾ ਜਾਓ। ਸੈਕਟਰ-33/34/44/45 ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ, ਸੈਕਟਰ-33/34 ਤੋਂ ਸੈਕਟਰ-34/35 ਲਾਈਟ ਪੁਆਇੰਟ, ਟੀ-ਪੁਆਇੰਟ ਸ਼ਾਮ ਮਾਲ ਤੋਂ ਪੋਲਕਾ ਮੋਡ ਤੱਕ ਦਾਖ਼ਲ ਹੋਣ ’ਤੇ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਹੋਣਗੀਆਂ ਪੌਂ-ਬਾਰਾਂ! ਖ਼ਬਰ ਪੜ੍ਹ ਹਰ ਪੰਜਾਬੀ ਨੂੰ ਚੜ੍ਹੇਗੀ ਖ਼ੁਸ਼ੀ
ਇਹ ਰਸਤੇ ਰਹਿਣਗੇ ਸਹੀ
ਗਊਸ਼ਾਲਾ ਚੌਂਕ (ਸੈਕਟਰ-44/45/50/51) ਤੋਂ ਫੈਦਾਂ ਜਾਂ ਕਜਹੇੜੀ ਚੌਂਕ ਵੱਲ, ਸੈਕਟਰ-44/45 ਲਾਈਟ ਪੁਆਇੰਟ (ਡਬਲ ਟੀ) ਤੋਂ ਸਾਊਥ ਐਂਡ ਜਾਂ ਗੁਰਦੁਆਰਾ ਚੌਂਕ, ਭਵਨ ਵਿੱਦਿਆਲਿਆ ਸਕੂਲ ਟੀ ਪੁਆਇੰਟ ਤੋਂ ਸੈਕਟਰ-33/45 ਵੱਲ।
ਇਨ੍ਹਾਂ ਥਾਵਾਂ ’ਤੇ ਪਾਰਕਿੰਗ
ਟੀ. ਪੀ. ਟੀ. ਲਾਈਟ ਪੁਆਇੰਟ ਤੋਂ ਆਉਣ ਵਾਲਿਆਂ ਲਈ ਸੈਕਟਰ-17 ਦੀ ਮਲਟੀਲੈਵਲ ਪਾਰਕਿੰਗ ’ਚ ਸਹੂਲਤ ਦਿੱਤੀ ਗਈ ਹੈ। ਮੋਹਾਲੀ ਤੋਂ ਆਉਣ ਵਾਲੇ ਲੋਕ ਸੈਕਟਰ-43 ਦੁਸਹਿਰਾ ਗਰਾਊਂਡ, ਸੈਕਟਰ-44 ’ਚ ਲਕਸ਼ਮੀ ਨਰਾਇਣ ਮੰਦਰ ਦੇ ਸਾਹਮਣੇ ਖੁੱਲ੍ਹੇ ਮੈਦਾਨ, ਦੁਸਹਿਰਾ ਗਰਾਊਂਡ ਸੈਕਟਰ-45 ’ਚ ਵਾਹਨ ਪਾਰਕ ਕਰ ਸਕਣਗੇ। ਟ੍ਰਿਬੀਊਨ ਚੌਂਕ ਤੋਂ ਆਉਣ ਵਾਲੇ ਵਾਹਨਾਂ ਲਈ ਮੰਡੀ ਗਰਾਊਂਡ ਸੈਕਟਰ-29 ਵਿਖੇ ਪਾਰਕਿੰਗ ਉਪਲਬੱਧ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Alert 'ਤੇ ਪੰਜਾਬ ਦਾ ਇਹ ਜ਼ਿਲ੍ਹਾ! ਛੋਟੇ ਬੱਚਿਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ
NEXT STORY